10ਅੱਯੋਬ ਦੁਆਰਾ ਆਪਣੇ ਦੋਸਤਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ, ਯਾਹਵੇਹ ਨੇ ਉਸ ਦੇ ਦੁੱਖਾਂ ਨੂੰ ਦੂਰ ਕੀਤਾ ਅਤੇ ਉਸ ਨੂੰ ਪਹਿਲਾਂ ਨਾਲੋਂ ਦੁੱਗਣਾ ਦਿੱਤਾ।
11ਉਸ ਦੇ ਸਾਰੇ ਭੈਣ-ਭਰਾ ਅਤੇ ਸਾਰੇ ਜਿਹੜੇ ਉਸ ਨੂੰ ਪਹਿਲਾਂ ਜਾਣਦੇ ਸਨ, ਆਏ ਅਤੇ ਉਸ ਦੇ ਨਾਲ ਉਸ ਦੇ ਘਰ ਭੋਜਨ ਕੀਤਾ। ਉਹਨਾਂ ਨੇ ਉਸ ਨੂੰ ਉਸ ਸਾਰੀਆਂ ਮੁਸੀਬਤਾਂ ਲਈ ਸੋਗ ਕੀਤਾ ਅਤੇ ਉਸਨੂੰ ਦਿਲਾਸਾ ਦਿੱਤਾ ਜੋ ਯਾਹਵੇਹ ਨੇ ਉਸ ਉੱਤੇ ਲਿਆਂਦਾ ਸੀ, ਅਤੇ ਹਰੇਕ ਨੇ ਉਸ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਮੁੰਦਰੀ ਦਿੱਤੀ ਸੀ।
12ਯਾਹਵੇਹ ਨੇ ਅੱਯੋਬ ਦੇ ਜੀਵਨ ਦੇ ਬਾਅਦ ਵਾਲੇ ਹਿੱਸੇ ਨੂੰ ਪਹਿਲੇ ਹਿੱਸੇ ਨਾਲੋਂ ਵੱਧ ਬਰਕਤ ਦਿੱਤੀ। ਉਸ ਕੋਲ ਚੌਦਾਂ ਹਜ਼ਾਰ ਭੇਡਾਂ, ਛੇ ਹਜ਼ਾਰ ਊਠ, ਇੱਕ ਹਜ਼ਾਰ ਬਲਦ ਅਤੇ ਇੱਕ ਹਜ਼ਾਰ ਗਧੇ ਸਨ।
13ਅਤੇ ਉਸਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਵੀ ਸਨ।
14ਪਹਿਲੀ ਧੀ ਦਾ ਨਾਮ ਉਸ ਨੇ ਯਮੀਮਾਹ ਰੱਖਿਆ, ਦੂਸਰੀ ਕੇਜੀਯਾਹ ਅਤੇ ਤੀਸਰੀ ਕੇਰੇਨ-ਹਪੂਖ।