ਯੋਏਲ 2

ਸੀਯੋਨ ਵਿੱਚ ਤੁਰ੍ਹੀ ਵਜਾਓ; ਮੇਰੀ ਪਵਿੱਤਰ ਪਹਾੜੀ ਉੱਤੇ ਸਾਹ ਖਿੱਚ ਕੇ ਫੂਕੋ! ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬਣ, ਕਿਉਂਕਿ ਯਾਹਵੇਹ ਦੇ ਦਿਨ ਆ ਰਿਹਾ ਹੈ। ਇਹ ਦਿਨ ਨੇੜੇ ਹੀ ਹੈ,

Joel 2:1 (UKJV) Blow all of you the trumpet in Zion, and sound an alarm in my holy mountain: let all the inhabitants of the land tremble: for the day of the LORD comes, for it is nigh at hand;

1ਸੀਯੋਨ ਵਿੱਚ ਤੁਰ੍ਹੀ ਵਜਾਓ; ਮੇਰੀ ਪਵਿੱਤਰ ਪਹਾੜੀ ਉੱਤੇ ਸਾਹ ਖਿੱਚ ਕੇ ਫੂਕੋ! ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬਣ, ਕਿਉਂਕਿ ਯਾਹਵੇਹ ਦੇ ਦਿਨ ਆ ਰਿਹਾ ਹੈ। ਇਹ ਦਿਨ ਨੇੜੇ ਹੀ ਹੈ,

2ਹਨੇਰੇ ਅਤੇ ਦੁੱਖ ਦਾ ਦਿਨ, ਬੱਦਲਾਂ ਅਤੇ ਅੰਧਕਾਰ ਦਾ ਦਿਨ। ਜਿਵੇਂ ਪਹਾੜਾਂ ਵਿੱਚ ਸਵੇਰਾ ਫੈਲਦਾ ਹੈ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਸੈਨਾ ਆਉਂਦੀ ਹੈ, ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਕਦੇ ਨਹੀਂ ਸੀ ਅਤੇ ਨਾ ਹੀ ਆਉਣ ਵਾਲੇ ਯੁੱਗਾਂ ਵਿੱਚ ਕਦੇ ਹੋਵੇਗਾ।

3ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ, ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ। ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ, ਉਨ੍ਹਾਂ ਦੇ ਪਿੱਛੇ ਮਾਰੂਥਲ ਹੈ। ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.