ਯੋਏਲ 2

ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ, ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ। ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ, ਉਨ੍ਹਾਂ ਦੇ ਪਿੱਛੇ ਮਾਰੂਥਲ ਹੈ। ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।

Joel 2:3 (UKJV) A fire devours before them; and behind them a flame burns: the land is as the garden of Eden before them, and behind them a desolate wilderness; yea, and nothing shall escape them.

1ਸੀਯੋਨ ਵਿੱਚ ਤੁਰ੍ਹੀ ਵਜਾਓ; ਮੇਰੀ ਪਵਿੱਤਰ ਪਹਾੜੀ ਉੱਤੇ ਸਾਹ ਖਿੱਚ ਕੇ ਫੂਕੋ! ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬਣ, ਕਿਉਂਕਿ ਯਾਹਵੇਹ ਦੇ ਦਿਨ ਆ ਰਿਹਾ ਹੈ। ਇਹ ਦਿਨ ਨੇੜੇ ਹੀ ਹੈ,

2ਹਨੇਰੇ ਅਤੇ ਦੁੱਖ ਦਾ ਦਿਨ, ਬੱਦਲਾਂ ਅਤੇ ਅੰਧਕਾਰ ਦਾ ਦਿਨ। ਜਿਵੇਂ ਪਹਾੜਾਂ ਵਿੱਚ ਸਵੇਰਾ ਫੈਲਦਾ ਹੈ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਸੈਨਾ ਆਉਂਦੀ ਹੈ, ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਕਦੇ ਨਹੀਂ ਸੀ ਅਤੇ ਨਾ ਹੀ ਆਉਣ ਵਾਲੇ ਯੁੱਗਾਂ ਵਿੱਚ ਕਦੇ ਹੋਵੇਗਾ।

3ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ, ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ। ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ, ਉਨ੍ਹਾਂ ਦੇ ਪਿੱਛੇ ਮਾਰੂਥਲ ਹੈ। ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।

4ਉਹਨਾਂ ਦਾ ਰੂਪ ਘੋੜਿਆਂ ਵਰਗਾ ਹੈ; ਉਹ ਘੋੜਸਵਾਰਾਂ ਵਾਂਗ ਦੌੜਦੇ ਹਨ।

5ਰਥਾਂ ਦੀ ਆਵਾਜ਼ ਨਾਲ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ, ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ, ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.