ਯੋਏਲ 2

ਰਥਾਂ ਦੀ ਆਵਾਜ਼ ਨਾਲ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ, ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ, ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।

Joel 2:5 (UKJV) Like the noise of chariots on the tops of mountains shall they leap, like the noise of a flame of fire that devours the stubble, as a strong people set in battle array.

3ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ, ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ। ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ, ਉਨ੍ਹਾਂ ਦੇ ਪਿੱਛੇ ਮਾਰੂਥਲ ਹੈ। ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।

4ਉਹਨਾਂ ਦਾ ਰੂਪ ਘੋੜਿਆਂ ਵਰਗਾ ਹੈ; ਉਹ ਘੋੜਸਵਾਰਾਂ ਵਾਂਗ ਦੌੜਦੇ ਹਨ।

5ਰਥਾਂ ਦੀ ਆਵਾਜ਼ ਨਾਲ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ, ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ, ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।

6ਉਨ੍ਹਾਂ ਨੂੰ ਵੇਖ ਕੇ ਕੌਮਾਂ ਦੁਖੀ ਹਨ; ਸਾਰੇ ਚਿਹਰੇ ਫਿੱਕੇ ਪੈ ਜਾਂਦੇ ਹਨ।

7ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ। ਉਹ ਆਪੋ-ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.