2ਹਨੇਰੇ ਅਤੇ ਦੁੱਖ ਦਾ ਦਿਨ, ਬੱਦਲਾਂ ਅਤੇ ਅੰਧਕਾਰ ਦਾ ਦਿਨ। ਜਿਵੇਂ ਪਹਾੜਾਂ ਵਿੱਚ ਸਵੇਰਾ ਫੈਲਦਾ ਹੈ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਸੈਨਾ ਆਉਂਦੀ ਹੈ, ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਕਦੇ ਨਹੀਂ ਸੀ ਅਤੇ ਨਾ ਹੀ ਆਉਣ ਵਾਲੇ ਯੁੱਗਾਂ ਵਿੱਚ ਕਦੇ ਹੋਵੇਗਾ।
3ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ, ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ। ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ, ਉਨ੍ਹਾਂ ਦੇ ਪਿੱਛੇ ਮਾਰੂਥਲ ਹੈ। ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।
4ਉਹਨਾਂ ਦਾ ਰੂਪ ਘੋੜਿਆਂ ਵਰਗਾ ਹੈ; ਉਹ ਘੋੜਸਵਾਰਾਂ ਵਾਂਗ ਦੌੜਦੇ ਹਨ।
5ਰਥਾਂ ਦੀ ਆਵਾਜ਼ ਨਾਲ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ, ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ, ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।
6ਉਨ੍ਹਾਂ ਨੂੰ ਵੇਖ ਕੇ ਕੌਮਾਂ ਦੁਖੀ ਹਨ; ਸਾਰੇ ਚਿਹਰੇ ਫਿੱਕੇ ਪੈ ਜਾਂਦੇ ਹਨ।