4ਉਹਨਾਂ ਦਾ ਰੂਪ ਘੋੜਿਆਂ ਵਰਗਾ ਹੈ; ਉਹ ਘੋੜਸਵਾਰਾਂ ਵਾਂਗ ਦੌੜਦੇ ਹਨ।
5ਰਥਾਂ ਦੀ ਆਵਾਜ਼ ਨਾਲ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ, ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ, ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।
6ਉਨ੍ਹਾਂ ਨੂੰ ਵੇਖ ਕੇ ਕੌਮਾਂ ਦੁਖੀ ਹਨ; ਸਾਰੇ ਚਿਹਰੇ ਫਿੱਕੇ ਪੈ ਜਾਂਦੇ ਹਨ।
7ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ। ਉਹ ਆਪੋ-ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।
8ਉਹ ਇੱਕ-ਦੂਜੇ ਨੂੰ ਧੱਕਾ ਨਹੀਂ ਮਾਰਦੇ; ਹਰ ਇੱਕ ਸਿੱਧੇ ਰਾਹ ਉੱਤੇ ਤੁਰਦਾ ਹੈ। ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।