ਯੋਏਲ 2

ਉਹ ਇੱਕ-ਦੂਜੇ ਨੂੰ ਧੱਕਾ ਨਹੀਂ ਮਾਰਦੇ; ਹਰ ਇੱਕ ਸਿੱਧੇ ਰਾਹ ਉੱਤੇ ਤੁਰਦਾ ਹੈ। ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।

Joel 2:8 (UKJV) Neither shall one thrust another; they shall walk every one in his path: and when they fall upon the sword, they shall not be wounded.

6ਉਨ੍ਹਾਂ ਨੂੰ ਵੇਖ ਕੇ ਕੌਮਾਂ ਦੁਖੀ ਹਨ; ਸਾਰੇ ਚਿਹਰੇ ਫਿੱਕੇ ਪੈ ਜਾਂਦੇ ਹਨ।

7ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ। ਉਹ ਆਪੋ-ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।

8ਉਹ ਇੱਕ-ਦੂਜੇ ਨੂੰ ਧੱਕਾ ਨਹੀਂ ਮਾਰਦੇ; ਹਰ ਇੱਕ ਸਿੱਧੇ ਰਾਹ ਉੱਤੇ ਤੁਰਦਾ ਹੈ। ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।

9ਉਹ ਸ਼ਹਿਰ ਉੱਤੇ ਦੌੜਦੇ ਹਨ। ਉਹ ਕੰਧ ਦੇ ਨਾਲ-ਨਾਲ ਦੌੜਦੇ ਹਨ। ਉਹ ਘਰਾਂ ਵਿੱਚ ਚੜ੍ਹਦੇ ਹਨ; ਚੋਰਾਂ ਵਾਂਗ ਉਹ ਖਿੜਕੀਆਂ ਰਾਹੀਂ ਅੰਦਰ ਵੜਦੇ ਹਨ।

10ਉਨ੍ਹਾਂ ਦੇ ਅੱਗੇ ਧਰਤੀ ਹੱਲਦੀ ਹੈ, ਅਕਾਸ਼ ਕੰਬਦੇ ਹਨ, ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.