ਯੋਏਲ 2

ਉਨ੍ਹਾਂ ਦੇ ਅੱਗੇ ਧਰਤੀ ਹੱਲਦੀ ਹੈ, ਅਕਾਸ਼ ਕੰਬਦੇ ਹਨ, ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।

Joel 2:10 (UKJV) The earth shall quake before them; the heavens shall tremble: the sun and the moon shall be dark, and the stars shall withdraw their shining:

8ਉਹ ਇੱਕ-ਦੂਜੇ ਨੂੰ ਧੱਕਾ ਨਹੀਂ ਮਾਰਦੇ; ਹਰ ਇੱਕ ਸਿੱਧੇ ਰਾਹ ਉੱਤੇ ਤੁਰਦਾ ਹੈ। ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।

9ਉਹ ਸ਼ਹਿਰ ਉੱਤੇ ਦੌੜਦੇ ਹਨ। ਉਹ ਕੰਧ ਦੇ ਨਾਲ-ਨਾਲ ਦੌੜਦੇ ਹਨ। ਉਹ ਘਰਾਂ ਵਿੱਚ ਚੜ੍ਹਦੇ ਹਨ; ਚੋਰਾਂ ਵਾਂਗ ਉਹ ਖਿੜਕੀਆਂ ਰਾਹੀਂ ਅੰਦਰ ਵੜਦੇ ਹਨ।

10ਉਨ੍ਹਾਂ ਦੇ ਅੱਗੇ ਧਰਤੀ ਹੱਲਦੀ ਹੈ, ਅਕਾਸ਼ ਕੰਬਦੇ ਹਨ, ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।

11ਯਾਹਵੇਹ ਆਪਣੀ ਸੈਨਾ ਦੇ ਸਿਰ ਉੱਤੇ ਗਰਜਦਾ ਹੈ; ਉਸ ਦੀ ਫ਼ੌਜ ਗਿਣਤੀ ਤੋਂ ਪਰੇ ਹੈ, ਅਤੇ ਬਲਵਾਨ ਫ਼ੌਜ ਹੈ ਜੋ ਉਸ ਦੇ ਹੁਕਮ ਨੂੰ ਮੰਨਦੀ ਹੈ। ਯਾਹਵੇਹ ਦਾ ਦਿਨ ਮਹਾਨ ਹੈ; ਇਹ ਭਿਆਨਕ ਹੈ। ਕੌਣ ਇਸ ਨੂੰ ਸਹਿ ਸਕਦਾ ਹੈ?

12ਫਿਰ ਵੀ ਹੁਣ, ਯਾਹਵੇਹ ਇਹ ਆਖਦਾ ਹੈ, “ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.