ਯੋਏਲ 2

ਯਾਹਵੇਹ ਆਪਣੀ ਸੈਨਾ ਦੇ ਸਿਰ ਉੱਤੇ ਗਰਜਦਾ ਹੈ; ਉਸ ਦੀ ਫ਼ੌਜ ਗਿਣਤੀ ਤੋਂ ਪਰੇ ਹੈ, ਅਤੇ ਬਲਵਾਨ ਫ਼ੌਜ ਹੈ ਜੋ ਉਸ ਦੇ ਹੁਕਮ ਨੂੰ ਮੰਨਦੀ ਹੈ। ਯਾਹਵੇਹ ਦਾ ਦਿਨ ਮਹਾਨ ਹੈ; ਇਹ ਭਿਆਨਕ ਹੈ। ਕੌਣ ਇਸ ਨੂੰ ਸਹਿ ਸਕਦਾ ਹੈ?

Joel 2:11 (UKJV) And the LORD shall utter his voice before his army: for his camp is very great: for he is strong that executes his word: for the day of the LORD is great and very terrible; and who can abide it?

9ਉਹ ਸ਼ਹਿਰ ਉੱਤੇ ਦੌੜਦੇ ਹਨ। ਉਹ ਕੰਧ ਦੇ ਨਾਲ-ਨਾਲ ਦੌੜਦੇ ਹਨ। ਉਹ ਘਰਾਂ ਵਿੱਚ ਚੜ੍ਹਦੇ ਹਨ; ਚੋਰਾਂ ਵਾਂਗ ਉਹ ਖਿੜਕੀਆਂ ਰਾਹੀਂ ਅੰਦਰ ਵੜਦੇ ਹਨ।

10ਉਨ੍ਹਾਂ ਦੇ ਅੱਗੇ ਧਰਤੀ ਹੱਲਦੀ ਹੈ, ਅਕਾਸ਼ ਕੰਬਦੇ ਹਨ, ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।

11ਯਾਹਵੇਹ ਆਪਣੀ ਸੈਨਾ ਦੇ ਸਿਰ ਉੱਤੇ ਗਰਜਦਾ ਹੈ; ਉਸ ਦੀ ਫ਼ੌਜ ਗਿਣਤੀ ਤੋਂ ਪਰੇ ਹੈ, ਅਤੇ ਬਲਵਾਨ ਫ਼ੌਜ ਹੈ ਜੋ ਉਸ ਦੇ ਹੁਕਮ ਨੂੰ ਮੰਨਦੀ ਹੈ। ਯਾਹਵੇਹ ਦਾ ਦਿਨ ਮਹਾਨ ਹੈ; ਇਹ ਭਿਆਨਕ ਹੈ। ਕੌਣ ਇਸ ਨੂੰ ਸਹਿ ਸਕਦਾ ਹੈ?

12ਫਿਰ ਵੀ ਹੁਣ, ਯਾਹਵੇਹ ਇਹ ਆਖਦਾ ਹੈ, “ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।”

13ਆਪਣੇ ਕੱਪੜਿਆ ਨੂੰ ਨਹੀਂ ਸਗੋਂ ਦਿਲ ਨੂੰ ਪਾੜੋ। ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.