ਯੋਏਲ 2

“ਮੈਂ ਉੱਤਰੀ ਭੀੜ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ, ਉਸਨੂੰ ਸੁੱਕੀ ਅਤੇ ਬੰਜਰ ਧਰਤੀ ਵਿੱਚ ਧੱਕ ਦਿਆਂਗਾ। ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ। ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਂਧ ਆਵੇਗੀ।” ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

Joel 2:20 (UKJV) But I will remove far off from you the northern army, and will drive him into a land barren and desolate, with his face toward the east sea, and his hinder part toward the utmost sea, and his stink shall come up, and his ill savour shall come up, because he has done great things.

18ਤਦ ਯਾਹਵੇਹ ਨੂੰ ਆਪਣੀ ਧਰਤੀ ਲਈ ਅਣਖੀ ਹੋਇਆ। ਅਤੇ ਆਪਣੇ ਲੋਕਾਂ ਉੱਤੇ ਤਰਸ ਖਾਧਾ।

19ਯਾਹਵੇਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਆਖਿਆ, “ਮੈਂ ਤੁਹਾਡੇ ਲਈ ਅਨਾਜ, ਨਵੀਂ ਦਾਖਰਸ ਅਤੇ ਜ਼ੈਤੂਨ ਦਾ ਤੇਲ ਭੇਜ ਰਿਹਾ ਹਾਂ, ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਰੱਜ ਜਾਓਗੇ; ਮੈਂ ਫ਼ੇਰ ਕਦੇ ਵੀ ਤੈਨੂੰ ਕੌਮਾਂ ਲਈ ਨਫ਼ਰਤ ਦਾ ਪਾਤਰ ਨਹੀਂ ਬਣਾਵਾਂਗਾ।

20“ਮੈਂ ਉੱਤਰੀ ਭੀੜ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ, ਉਸਨੂੰ ਸੁੱਕੀ ਅਤੇ ਬੰਜਰ ਧਰਤੀ ਵਿੱਚ ਧੱਕ ਦਿਆਂਗਾ। ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ। ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਂਧ ਆਵੇਗੀ।” ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

21ਹੇ ਯਹੂਦਾਹ ਦੀ ਧਰਤੀ, ਨਾ ਡਰ! ਖੁਸ਼ ਹੋਵੋ ਅਤੇ ਅਨੰਦ ਕਰੋ। ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

22ਹੇ ਜੰਗਲੀ ਜਾਨਵਰੋ, ਨਾ ਡਰੋ, ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ। ਰੁੱਖ ਆਪਣੇ ਫਲ ਦੇ ਰਹੇ ਹਨ; ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.