ਯੋਏਲ 2

ਹੇ ਯਹੂਦਾਹ ਦੀ ਧਰਤੀ, ਨਾ ਡਰ! ਖੁਸ਼ ਹੋਵੋ ਅਤੇ ਅਨੰਦ ਕਰੋ। ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

Joel 2:21 (UKJV) Fear not, O land; be glad and rejoice: for the LORD will do great things.

19ਯਾਹਵੇਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਆਖਿਆ, “ਮੈਂ ਤੁਹਾਡੇ ਲਈ ਅਨਾਜ, ਨਵੀਂ ਦਾਖਰਸ ਅਤੇ ਜ਼ੈਤੂਨ ਦਾ ਤੇਲ ਭੇਜ ਰਿਹਾ ਹਾਂ, ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਰੱਜ ਜਾਓਗੇ; ਮੈਂ ਫ਼ੇਰ ਕਦੇ ਵੀ ਤੈਨੂੰ ਕੌਮਾਂ ਲਈ ਨਫ਼ਰਤ ਦਾ ਪਾਤਰ ਨਹੀਂ ਬਣਾਵਾਂਗਾ।

20“ਮੈਂ ਉੱਤਰੀ ਭੀੜ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ, ਉਸਨੂੰ ਸੁੱਕੀ ਅਤੇ ਬੰਜਰ ਧਰਤੀ ਵਿੱਚ ਧੱਕ ਦਿਆਂਗਾ। ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ। ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਂਧ ਆਵੇਗੀ।” ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

21ਹੇ ਯਹੂਦਾਹ ਦੀ ਧਰਤੀ, ਨਾ ਡਰ! ਖੁਸ਼ ਹੋਵੋ ਅਤੇ ਅਨੰਦ ਕਰੋ। ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

22ਹੇ ਜੰਗਲੀ ਜਾਨਵਰੋ, ਨਾ ਡਰੋ, ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ। ਰੁੱਖ ਆਪਣੇ ਫਲ ਦੇ ਰਹੇ ਹਨ; ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।

23ਹੇ ਸੀਯੋਨ ਦੇ ਲੋਕੋ, ਖੁਸ਼ ਹੋਵੋ, ਆਪਣੇ ਯਾਹਵੇਹ ਵਿੱਚ ਅਨੰਦ ਕਰੋ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.