21ਹੇ ਯਹੂਦਾਹ ਦੀ ਧਰਤੀ, ਨਾ ਡਰ! ਖੁਸ਼ ਹੋਵੋ ਅਤੇ ਅਨੰਦ ਕਰੋ। ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!
22ਹੇ ਜੰਗਲੀ ਜਾਨਵਰੋ, ਨਾ ਡਰੋ, ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ। ਰੁੱਖ ਆਪਣੇ ਫਲ ਦੇ ਰਹੇ ਹਨ; ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।
23ਹੇ ਸੀਯੋਨ ਦੇ ਲੋਕੋ, ਖੁਸ਼ ਹੋਵੋ, ਆਪਣੇ ਯਾਹਵੇਹ ਵਿੱਚ ਅਨੰਦ ਕਰੋ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ।
24ਪਿੜ ਅਨਾਜ ਨਾਲ ਭਰ ਜਾਣਗੇ; ਚੁਬੱਚੇ ਨਵੀਂ ਦਾਖਰਸ ਅਤੇ ਤੇਲ ਨਾਲ ਭਰ ਜਾਣਗੇ।
25“ਜੋ ਫਸਲ ਨੂੰ ਟਿੱਡੀਆਂ ਨੇ ਖਾਧਾ ਹੈ ਉਸ ਨੂੰ ਮੈਂ ਵਾਪਸ ਕਰਾਂਗਾ, ਵੱਡੀ ਟਿੱਡੀ ਅਤੇ ਛੋਟੀ ਟਿੱਡੀ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ।