ਯੋਏਲ 2

ਹੇ ਜੰਗਲੀ ਜਾਨਵਰੋ, ਨਾ ਡਰੋ, ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ। ਰੁੱਖ ਆਪਣੇ ਫਲ ਦੇ ਰਹੇ ਹਨ; ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।

Joel 2:22 (UKJV) Be not afraid, all of you beasts of the field: for the pastures of the wilderness do spring, for the tree bears her fruit, the fig tree and the vine do yield their strength.

20“ਮੈਂ ਉੱਤਰੀ ਭੀੜ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ, ਉਸਨੂੰ ਸੁੱਕੀ ਅਤੇ ਬੰਜਰ ਧਰਤੀ ਵਿੱਚ ਧੱਕ ਦਿਆਂਗਾ। ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ। ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਂਧ ਆਵੇਗੀ।” ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

21ਹੇ ਯਹੂਦਾਹ ਦੀ ਧਰਤੀ, ਨਾ ਡਰ! ਖੁਸ਼ ਹੋਵੋ ਅਤੇ ਅਨੰਦ ਕਰੋ। ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!

22ਹੇ ਜੰਗਲੀ ਜਾਨਵਰੋ, ਨਾ ਡਰੋ, ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ। ਰੁੱਖ ਆਪਣੇ ਫਲ ਦੇ ਰਹੇ ਹਨ; ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।

23ਹੇ ਸੀਯੋਨ ਦੇ ਲੋਕੋ, ਖੁਸ਼ ਹੋਵੋ, ਆਪਣੇ ਯਾਹਵੇਹ ਵਿੱਚ ਅਨੰਦ ਕਰੋ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ।

24ਪਿੜ ਅਨਾਜ ਨਾਲ ਭਰ ਜਾਣਗੇ; ਚੁਬੱਚੇ ਨਵੀਂ ਦਾਖਰਸ ਅਤੇ ਤੇਲ ਨਾਲ ਭਰ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.