11ਹੇ ਸਾਰੀਆਂ ਕੌਮਾਂ, ਹਰ ਪਾਸਿਓਂ ਜਲਦੀ ਆਓ, ਅਤੇ ਉੱਥੇ ਇਕੱਠੇ ਹੋਵੋ। ਹੇ ਯਾਹਵੇਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ!
12“ਕੌਮਾਂ ਆਪਣੇ ਆਪ ਨੂੰ ਜਗਾਉਣ; ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਅੱਗੇ ਵਧਣ ਦਿਓ, ਕਿਉਂ ਜੋ ਮੈਂ ਉੱਥੇ ਬੈਠ ਕੇ ਸਾਰੀਆਂ ਕੌਮਾਂ ਦਾ ਹਰ ਪਾਸਿਓਂ ਨਿਆਂ ਕਰਾਂਗਾ।
13ਦਾਤਰੀ ਚਲਾਓ, ਕਿਉਂਕਿ ਵਾਢੀ ਪੱਕ ਚੁੱਕੀ ਹੈ। ਆਓ, ਅੰਗੂਰਾਂ ਨੂੰ ਮਿੱਧੋ, ਦਾਖਰਸ ਨਾਲ ਚੁਬੱਚਾ ਭਰਿਆ ਹੋਇਆ ਹੈ ਅਤੇ ਮਟਕੇ ਭਰ-ਭਰ ਕੇ ਉੱਛਲਦੇ ਹਨ, ਉਹਨਾਂ ਦੀ ਦੁਸ਼ਟਤਾ ਬਹੁਤ ਜ਼ਿਆਦਾ ਹੈ!”
14ਫੈਸਲੇ ਦੀ ਘਾਟੀ ਵਿੱਚ, ਲੋਕਾਂ ਦੀ ਭੀੜ ਹੀ ਭੀੜ ਹੈ ਕਿਉਂਕਿ ਯਾਹਵੇਹ ਦਾ ਦਿਨ ਫ਼ੈਸਲੇ ਦੀ ਵਾਦੀ ਵਿੱਚ ਨੇੜੇ ਹੈ।
15ਸੂਰਜ ਅਤੇ ਚੰਦ ਹਨੇਰਾ ਹੋ ਜਾਣਗੇ, ਅਤੇ ਤਾਰੇ ਹੋਰ ਨਹੀਂ ਚਮਕਣਗੇ।