13ਦਾਤਰੀ ਚਲਾਓ, ਕਿਉਂਕਿ ਵਾਢੀ ਪੱਕ ਚੁੱਕੀ ਹੈ। ਆਓ, ਅੰਗੂਰਾਂ ਨੂੰ ਮਿੱਧੋ, ਦਾਖਰਸ ਨਾਲ ਚੁਬੱਚਾ ਭਰਿਆ ਹੋਇਆ ਹੈ ਅਤੇ ਮਟਕੇ ਭਰ-ਭਰ ਕੇ ਉੱਛਲਦੇ ਹਨ, ਉਹਨਾਂ ਦੀ ਦੁਸ਼ਟਤਾ ਬਹੁਤ ਜ਼ਿਆਦਾ ਹੈ!”
14ਫੈਸਲੇ ਦੀ ਘਾਟੀ ਵਿੱਚ, ਲੋਕਾਂ ਦੀ ਭੀੜ ਹੀ ਭੀੜ ਹੈ ਕਿਉਂਕਿ ਯਾਹਵੇਹ ਦਾ ਦਿਨ ਫ਼ੈਸਲੇ ਦੀ ਵਾਦੀ ਵਿੱਚ ਨੇੜੇ ਹੈ।
15ਸੂਰਜ ਅਤੇ ਚੰਦ ਹਨੇਰਾ ਹੋ ਜਾਣਗੇ, ਅਤੇ ਤਾਰੇ ਹੋਰ ਨਹੀਂ ਚਮਕਣਗੇ।
16ਯਾਹਵੇਹ ਸੀਯੋਨ ਤੋਂ ਗਰਜੇਗਾ ਅਤੇ ਯੇਰੂਸ਼ਲੇਮ ਤੋਂ ਵੱਡੀ ਆਵਾਜ਼ ਕਰੇਗਾ। ਧਰਤੀ ਅਤੇ ਅਕਾਸ਼ ਕੰਬਣਗੇ। ਪਰ ਯਾਹਵੇਹ ਆਪਣੇ ਲੋਕਾਂ ਲਈ ਪਨਾਹ ਹੋਵੇਗਾ, ਇਸਰਾਏਲ ਦੇ ਲੋਕਾਂ ਲਈ ਇੱਕ ਗੜ੍ਹ ਹੋਵੇਗਾ।
17“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ। ਯੇਰੂਸ਼ਲੇਮ ਪਵਿੱਤਰ ਹੋਵੇਗਾ; ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।