ਯੋਏਲ 3

“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ। ਯੇਰੂਸ਼ਲੇਮ ਪਵਿੱਤਰ ਹੋਵੇਗਾ; ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।

Joel 3:17 (UKJV) So shall all of you know that I am the LORD your God dwelling in Zion, my holy mountain: then shall Jerusalem be holy, and there shall no strangers pass through her any more.

15ਸੂਰਜ ਅਤੇ ਚੰਦ ਹਨੇਰਾ ਹੋ ਜਾਣਗੇ, ਅਤੇ ਤਾਰੇ ਹੋਰ ਨਹੀਂ ਚਮਕਣਗੇ।

16ਯਾਹਵੇਹ ਸੀਯੋਨ ਤੋਂ ਗਰਜੇਗਾ ਅਤੇ ਯੇਰੂਸ਼ਲੇਮ ਤੋਂ ਵੱਡੀ ਆਵਾਜ਼ ਕਰੇਗਾ। ਧਰਤੀ ਅਤੇ ਅਕਾਸ਼ ਕੰਬਣਗੇ। ਪਰ ਯਾਹਵੇਹ ਆਪਣੇ ਲੋਕਾਂ ਲਈ ਪਨਾਹ ਹੋਵੇਗਾ, ਇਸਰਾਏਲ ਦੇ ਲੋਕਾਂ ਲਈ ਇੱਕ ਗੜ੍ਹ ਹੋਵੇਗਾ।

17“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ। ਯੇਰੂਸ਼ਲੇਮ ਪਵਿੱਤਰ ਹੋਵੇਗਾ; ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।

18“ਉਸ ਦਿਨ ਪਹਾੜਾਂ ਵਿੱਚੋਂ ਨਵੀਂ ਦਾਖਰਸ ਚੋਵੇਗੀ, ਅਤੇ ਪਹਾੜੀਆਂ ਦੁੱਧ ਨਾਲ ਵਗਣਗੀਆਂ। ਯਹੂਦਾਹ ਦੀਆਂ ਸਾਰੀਆਂ ਖੱਡਾਂ ਪਾਣੀ ਨਾਲ ਵਗਣਗੀਆਂ। ਯਾਹਵੇਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।

19ਪਰ ਮਿਸਰ ਵਿਰਾਨ ਹੋ ਜਾਵੇਗਾ, ਅਦੋਮ ਇੱਕ ਬੇਕਾਰ ਵਿਰਾਨ ਧਰਤੀ ਹੈ, ਕਿਉਂਕਿ ਉਹਨਾਂ ਯਹੂਦਾਹ ਦੇ ਲੋਕਾਂ ਉੱਤੇ ਜ਼ੁਲਮ ਕੀਤਾ, ਜਿਨ੍ਹਾਂ ਦੀ ਧਰਤੀ ਵਿੱਚ ਉਨ੍ਹਾਂ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.