17“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ। ਯੇਰੂਸ਼ਲੇਮ ਪਵਿੱਤਰ ਹੋਵੇਗਾ; ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।
18“ਉਸ ਦਿਨ ਪਹਾੜਾਂ ਵਿੱਚੋਂ ਨਵੀਂ ਦਾਖਰਸ ਚੋਵੇਗੀ, ਅਤੇ ਪਹਾੜੀਆਂ ਦੁੱਧ ਨਾਲ ਵਗਣਗੀਆਂ। ਯਹੂਦਾਹ ਦੀਆਂ ਸਾਰੀਆਂ ਖੱਡਾਂ ਪਾਣੀ ਨਾਲ ਵਗਣਗੀਆਂ। ਯਾਹਵੇਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।
19ਪਰ ਮਿਸਰ ਵਿਰਾਨ ਹੋ ਜਾਵੇਗਾ, ਅਦੋਮ ਇੱਕ ਬੇਕਾਰ ਵਿਰਾਨ ਧਰਤੀ ਹੈ, ਕਿਉਂਕਿ ਉਹਨਾਂ ਯਹੂਦਾਹ ਦੇ ਲੋਕਾਂ ਉੱਤੇ ਜ਼ੁਲਮ ਕੀਤਾ, ਜਿਨ੍ਹਾਂ ਦੀ ਧਰਤੀ ਵਿੱਚ ਉਨ੍ਹਾਂ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ।
20ਲੋਕ ਯਹੂਦਿਯਾ ਵਿੱਚ ਸਦਾ ਲਈ ਰਹਿਣਗੇ ਅਤੇ ਲੋਕ ਯੇਰੂਸ਼ਲੇਮ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿਣਗੇ।
21ਕੀ ਮੈਂ ਉਨ੍ਹਾਂ ਨਿਰਦੋਸ਼ ਲੋਕਾਂ ਦੇ ਖੂਨ ਦਾ ਬਦਲਾ ਲਏ ਬਿਨਾਂ ਛੱਡਾਂਗਾ? ਨਹੀਂ, ਬਿਲਕੁਲ ਨਹੀਂ।” ਯਾਹਵੇਹ ਸੀਯੋਨ ਵਿੱਚ ਵੱਸਦਾ ਹੈ!