ਯੋਏਲ 3

“ਉਸ ਦਿਨ ਪਹਾੜਾਂ ਵਿੱਚੋਂ ਨਵੀਂ ਦਾਖਰਸ ਚੋਵੇਗੀ, ਅਤੇ ਪਹਾੜੀਆਂ ਦੁੱਧ ਨਾਲ ਵਗਣਗੀਆਂ। ਯਹੂਦਾਹ ਦੀਆਂ ਸਾਰੀਆਂ ਖੱਡਾਂ ਪਾਣੀ ਨਾਲ ਵਗਣਗੀਆਂ। ਯਾਹਵੇਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।

Joel 3:18 (UKJV) And it shall come to pass in that day, that the mountains shall drop down new wine, and the hills shall flow with milk, and all the rivers of Judah shall flow with waters, and a fountain shall come forth out of the house of the LORD, and shall water the valley of Shittim.

16ਯਾਹਵੇਹ ਸੀਯੋਨ ਤੋਂ ਗਰਜੇਗਾ ਅਤੇ ਯੇਰੂਸ਼ਲੇਮ ਤੋਂ ਵੱਡੀ ਆਵਾਜ਼ ਕਰੇਗਾ। ਧਰਤੀ ਅਤੇ ਅਕਾਸ਼ ਕੰਬਣਗੇ। ਪਰ ਯਾਹਵੇਹ ਆਪਣੇ ਲੋਕਾਂ ਲਈ ਪਨਾਹ ਹੋਵੇਗਾ, ਇਸਰਾਏਲ ਦੇ ਲੋਕਾਂ ਲਈ ਇੱਕ ਗੜ੍ਹ ਹੋਵੇਗਾ।

17“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ। ਯੇਰੂਸ਼ਲੇਮ ਪਵਿੱਤਰ ਹੋਵੇਗਾ; ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।

18“ਉਸ ਦਿਨ ਪਹਾੜਾਂ ਵਿੱਚੋਂ ਨਵੀਂ ਦਾਖਰਸ ਚੋਵੇਗੀ, ਅਤੇ ਪਹਾੜੀਆਂ ਦੁੱਧ ਨਾਲ ਵਗਣਗੀਆਂ। ਯਹੂਦਾਹ ਦੀਆਂ ਸਾਰੀਆਂ ਖੱਡਾਂ ਪਾਣੀ ਨਾਲ ਵਗਣਗੀਆਂ। ਯਾਹਵੇਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।

19ਪਰ ਮਿਸਰ ਵਿਰਾਨ ਹੋ ਜਾਵੇਗਾ, ਅਦੋਮ ਇੱਕ ਬੇਕਾਰ ਵਿਰਾਨ ਧਰਤੀ ਹੈ, ਕਿਉਂਕਿ ਉਹਨਾਂ ਯਹੂਦਾਹ ਦੇ ਲੋਕਾਂ ਉੱਤੇ ਜ਼ੁਲਮ ਕੀਤਾ, ਜਿਨ੍ਹਾਂ ਦੀ ਧਰਤੀ ਵਿੱਚ ਉਨ੍ਹਾਂ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ।

20ਲੋਕ ਯਹੂਦਿਯਾ ਵਿੱਚ ਸਦਾ ਲਈ ਰਹਿਣਗੇ ਅਤੇ ਲੋਕ ਯੇਰੂਸ਼ਲੇਮ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.