ਯੋਏਲ 3

ਯਾਹਵੇਹ ਸੀਯੋਨ ਤੋਂ ਗਰਜੇਗਾ ਅਤੇ ਯੇਰੂਸ਼ਲੇਮ ਤੋਂ ਵੱਡੀ ਆਵਾਜ਼ ਕਰੇਗਾ। ਧਰਤੀ ਅਤੇ ਅਕਾਸ਼ ਕੰਬਣਗੇ। ਪਰ ਯਾਹਵੇਹ ਆਪਣੇ ਲੋਕਾਂ ਲਈ ਪਨਾਹ ਹੋਵੇਗਾ, ਇਸਰਾਏਲ ਦੇ ਲੋਕਾਂ ਲਈ ਇੱਕ ਗੜ੍ਹ ਹੋਵੇਗਾ।

Joel 3:16 (UKJV) The LORD also shall roar out of Zion, and utter his voice from Jerusalem; and the heavens and the earth shall shake: but the LORD will be the hope of his people, and the strength of the children of Israel.

14ਫੈਸਲੇ ਦੀ ਘਾਟੀ ਵਿੱਚ, ਲੋਕਾਂ ਦੀ ਭੀੜ ਹੀ ਭੀੜ ਹੈ ਕਿਉਂਕਿ ਯਾਹਵੇਹ ਦਾ ਦਿਨ ਫ਼ੈਸਲੇ ਦੀ ਵਾਦੀ ਵਿੱਚ ਨੇੜੇ ਹੈ।

15ਸੂਰਜ ਅਤੇ ਚੰਦ ਹਨੇਰਾ ਹੋ ਜਾਣਗੇ, ਅਤੇ ਤਾਰੇ ਹੋਰ ਨਹੀਂ ਚਮਕਣਗੇ।

16ਯਾਹਵੇਹ ਸੀਯੋਨ ਤੋਂ ਗਰਜੇਗਾ ਅਤੇ ਯੇਰੂਸ਼ਲੇਮ ਤੋਂ ਵੱਡੀ ਆਵਾਜ਼ ਕਰੇਗਾ। ਧਰਤੀ ਅਤੇ ਅਕਾਸ਼ ਕੰਬਣਗੇ। ਪਰ ਯਾਹਵੇਹ ਆਪਣੇ ਲੋਕਾਂ ਲਈ ਪਨਾਹ ਹੋਵੇਗਾ, ਇਸਰਾਏਲ ਦੇ ਲੋਕਾਂ ਲਈ ਇੱਕ ਗੜ੍ਹ ਹੋਵੇਗਾ।

17“ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਾਹਵੇਹ ਤੁਹਾਡੀ ਪਵਿੱਤਰ ਪਹਾੜੀ ਸੀਯੋਨ ਵਿੱਚ ਰਹਿੰਦਾ ਹਾਂ। ਯੇਰੂਸ਼ਲੇਮ ਪਵਿੱਤਰ ਹੋਵੇਗਾ; ਫੇਰ ਕਦੇ ਵੀ ਵਿਦੇਸ਼ੀ ਉਸ ਉੱਤੇ ਹਮਲਾ ਨਹੀਂ ਕਰਨਗੇ।

18“ਉਸ ਦਿਨ ਪਹਾੜਾਂ ਵਿੱਚੋਂ ਨਵੀਂ ਦਾਖਰਸ ਚੋਵੇਗੀ, ਅਤੇ ਪਹਾੜੀਆਂ ਦੁੱਧ ਨਾਲ ਵਗਣਗੀਆਂ। ਯਹੂਦਾਹ ਦੀਆਂ ਸਾਰੀਆਂ ਖੱਡਾਂ ਪਾਣੀ ਨਾਲ ਵਗਣਗੀਆਂ। ਯਾਹਵੇਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.