ਯੋਹਨ 12

ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”

John 12:29 (UKJV) The people therefore, that stood by, and heard it, said that it thundered: others said, An angel spoke to him.

27“ਹੁਣ ਮੇਰੀ ਆਤਮਾ ਦੁੱਖੀ ਹੈ, ਮੈਂ ਹੁਣ ਕੀ ਆਖਾਂ? ਹੇ ਪਿਤਾ ਜੀ, ਮੈਨੂੰ ਇਸ ਘੜੀ ਤੋਂ ਬਚਾਓ? ਨਹੀਂ, ਪਰ ਮੈਂ ਸਗੋਂ ਇਸ ਘੜੀ ਲਈ ਆਇਆ ਹਾਂ।

28ਹੇ ਪਿਤਾ, ਆਪਣੇ ਨਾਮ ਦੀ ਵਡਿਆਈ ਕਰੋ!” ਤਦ ਸਵਰਗ ਤੋਂ ਇੱਕ ਆਵਾਜ਼ ਆਈ, “ਮੈਂ ਇਸ ਦੀ ਵਡਿਆਈ ਕੀਤੀ ਹੈ, ਅਤੇ ਮੈਂ ਇਸ ਦੀ ਇੱਕ ਵਾਰ ਫਿਰ ਵਡਿਆਈ ਕਰਾਂਗਾ।”

29ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”

30ਯਿਸ਼ੂ ਨੇ ਕਿਹਾ, “ਇਹ ਆਵਾਜ਼ ਮੇਰੇ ਲਈ ਨਹੀਂ ਸਗੋਂ ਤੁਹਾਡੇ ਭਲੇ ਲਈ ਹੈ।

31ਹੁਣ ਇਸ ਦੁਨੀਆਂ ਉੱਤੇ ਨਿਆਂ ਦਾ ਸਮਾਂ ਆ ਗਿਆ ਹੈ; ਹੁਣ ਇਸ ਦੁਨੀਆਂ ਦੇ ਸਰਦਾਰ ਨੂੰ ਬਾਹਰ ਕੱਢ ਦਿੱਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.