ਯੋਹਨ 12

ਹੇ ਪਿਤਾ, ਆਪਣੇ ਨਾਮ ਦੀ ਵਡਿਆਈ ਕਰੋ!” ਤਦ ਸਵਰਗ ਤੋਂ ਇੱਕ ਆਵਾਜ਼ ਆਈ, “ਮੈਂ ਇਸ ਦੀ ਵਡਿਆਈ ਕੀਤੀ ਹੈ, ਅਤੇ ਮੈਂ ਇਸ ਦੀ ਇੱਕ ਵਾਰ ਫਿਰ ਵਡਿਆਈ ਕਰਾਂਗਾ।”

John 12:28 (UKJV) Father, glorify your name. Then came there a voice from heaven, saying, I have both glorified it, and will glorify it again.

26ਜੋ ਕੋਈ ਮੇਰੀ ਸੇਵਾ ਕਰਦਾ ਹੈ ਉਹ ਮੇਰੇ ਮਗਰ ਆਵੇ; ਅਤੇ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇਗਾ। ਮੇਰਾ ਪਿਤਾ ਉਸ ਦੀ ਇੱਜ਼ਤ ਕਰੇਂਗਾ ਜੋ ਮੇਰੀ ਸੇਵਾ ਕਰਦਾ ਹੈ।

27“ਹੁਣ ਮੇਰੀ ਆਤਮਾ ਦੁੱਖੀ ਹੈ, ਮੈਂ ਹੁਣ ਕੀ ਆਖਾਂ? ਹੇ ਪਿਤਾ ਜੀ, ਮੈਨੂੰ ਇਸ ਘੜੀ ਤੋਂ ਬਚਾਓ? ਨਹੀਂ, ਪਰ ਮੈਂ ਸਗੋਂ ਇਸ ਘੜੀ ਲਈ ਆਇਆ ਹਾਂ।

28ਹੇ ਪਿਤਾ, ਆਪਣੇ ਨਾਮ ਦੀ ਵਡਿਆਈ ਕਰੋ!” ਤਦ ਸਵਰਗ ਤੋਂ ਇੱਕ ਆਵਾਜ਼ ਆਈ, “ਮੈਂ ਇਸ ਦੀ ਵਡਿਆਈ ਕੀਤੀ ਹੈ, ਅਤੇ ਮੈਂ ਇਸ ਦੀ ਇੱਕ ਵਾਰ ਫਿਰ ਵਡਿਆਈ ਕਰਾਂਗਾ।”

29ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”

30ਯਿਸ਼ੂ ਨੇ ਕਿਹਾ, “ਇਹ ਆਵਾਜ਼ ਮੇਰੇ ਲਈ ਨਹੀਂ ਸਗੋਂ ਤੁਹਾਡੇ ਭਲੇ ਲਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.