28ਹੇ ਪਿਤਾ, ਆਪਣੇ ਨਾਮ ਦੀ ਵਡਿਆਈ ਕਰੋ!” ਤਦ ਸਵਰਗ ਤੋਂ ਇੱਕ ਆਵਾਜ਼ ਆਈ, “ਮੈਂ ਇਸ ਦੀ ਵਡਿਆਈ ਕੀਤੀ ਹੈ, ਅਤੇ ਮੈਂ ਇਸ ਦੀ ਇੱਕ ਵਾਰ ਫਿਰ ਵਡਿਆਈ ਕਰਾਂਗਾ।”
29ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”
30ਯਿਸ਼ੂ ਨੇ ਕਿਹਾ, “ਇਹ ਆਵਾਜ਼ ਮੇਰੇ ਲਈ ਨਹੀਂ ਸਗੋਂ ਤੁਹਾਡੇ ਭਲੇ ਲਈ ਹੈ।
31ਹੁਣ ਇਸ ਦੁਨੀਆਂ ਉੱਤੇ ਨਿਆਂ ਦਾ ਸਮਾਂ ਆ ਗਿਆ ਹੈ; ਹੁਣ ਇਸ ਦੁਨੀਆਂ ਦੇ ਸਰਦਾਰ ਨੂੰ ਬਾਹਰ ਕੱਢ ਦਿੱਤਾ ਜਾਵੇਗਾ।
32ਅਤੇ ਜਦੋਂ ਮੈਂ ਧਰਤੀ ਤੋਂ ਉੱਪਰ ਚੁੱਕਿਆ ਜਾਵਾਂਗਾ, ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।”