9ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।”
10ਇਸ ਲਈ ਯੇਹੋਸ਼ੁਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ,
11“ਡੇਰੇ ਵਿੱਚੋਂ ਲੰਘੋ ਅਤੇ ਲੋਕਾਂ ਨੂੰ ਆਖੋ, ‘ਆਪਣੇ ਲਈ ਭੋਜਨ ਤਿਆਰ ਕਰੋ। ਹੁਣ ਤੋਂ ਤਿੰਨ ਦਿਨ ਬਾਅਦ ਤੁਸੀਂ ਇੱਥੇ ਯਰਦਨ ਪਾਰ ਕਰੋਗੇ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓਗੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਕਬਜ਼ਾ ਕਰਨ ਲਈ ਦੇ ਰਿਹਾ ਹੈ।’ ”
12ਪਰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਆਖਿਆ,
13“ਯਾਹਵੇਹ ਦੇ ਦਾਸ ਮੋਸ਼ੇਹ ਦੇ ਹੁਕਮ ਨੂੰ ਯਾਦ ਰੱਖੋ ਜਦੋਂ ਉਸਨੇ ਕਿਹਾ ਸੀ, ‘ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਰਾਮ ਵੀ ਅਤੇ ਇਹ ਧਰਤੀ ਦੇਵੇਗਾ।’