ਯੇਹੋਸ਼ੁਆ 11

1ਜਦੋਂ ਹਾਜ਼ੋਰ ਦੇ ਰਾਜੇ ਯਾਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਨੂੰ ਸ਼ਿਮਰੋਨ ਅਤੇ ਅਕਸ਼ਫ਼ ਦੇ ਰਾਜਿਆਂ ਨੂੰ ਸੁਨੇਹਾ ਭੇਜਿਆ।

2ਉਸ ਨੇ ਉੱਤਰ ਵਿੱਚ ਪਹਾੜੀ ਖੇਤਰ ਦੇ ਰਾਜਿਆਂ, ਅਰਾਬਾਹ ਵਿੱਚ ਯਰਦਨ ਨਦੀ ਦੀ ਘਾਟੀ ਦੇ ਰਾਜਿਆਂ, ਕਿਨਰੇਥ ਦੇ ਦੱਖਣ ਵਿੱਚ, ਨੀਵੇਂ ਇਲਾਕਿਆਂ ਦੇ ਰਾਜਿਆਂ ਅਤੇ ਪੱਛਮੀ ਸਮੁੰਦਰੀ ਤੱਟ ਦੇ ਨਫੋਥ ਦੋਰ ਵਿੱਚ ਰਾਜਿਆਂ ਕੋਲ ਸੰਦੇਸ਼ਵਾਹਕ ਭੇਜੋ

3ਪੂਰਬ ਅਤੇ ਪੱਛਮ ਵਿੱਚ ਕਨਾਨੀਆਂ ਨੂੰ ਪਹਾੜੀ ਦੇਸ਼ ਵਿੱਚ ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ ਅਤੇ ਯਬੂਸੀਆਂ ਨੂੰ ਅਤੇ ਮਿਸਪਾਹ ਦੇ ਇਲਾਕੇ ਵਿੱਚ ਹਰਮੋਨ ਦੇ ਹੇਠਾਂ ਹਿੱਵੀਆਂ ਨੂੰ।

4ਉਹ ਆਪਣੀਆਂ ਸਾਰੀਆਂ ਸੈਨਾ ਅਤੇ ਬਹੁਤ ਸਾਰੇ ਘੋੜਿਆਂ ਅਤੇ ਰੱਥਾਂ ਨਾਲ ਬਾਹਰ ਨਿਕਲੇ, ਇੱਕ ਵੱਡੀ ਸੈਨਾ, ਸਮੁੰਦਰ ਦੇ ਕੰਢੇ ਦੀ ਰੇਤ ਜਿੰਨੀ ਵੱਡੀ ਸੀ।

5ਇਨ੍ਹਾਂ ਸਾਰੇ ਰਾਜਿਆਂ ਨੇ ਮਿਲ ਕੇ ਮੇਰੋਮ ਨਦੀ ਦੇ ਕੰਢੇ ਆਪਣੇ ਡੇਰੇ ਲਾਏ ਤਾਂ ਜੋ ਉਹ ਇਸਰਾਏਲ ਉੱਤੇ ਹਮਲਾ ਕਰ ਸਕਣ।

6ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, “ਇਨ੍ਹਾਂ ਲੋਕਾਂ ਤੋਂ ਨਾ ਡਰ, ਕਿਉਂਕਿ ਕੱਲ੍ਹ ਇਸ ਸਮੇਂ ਵਿੱਚ ਮੈਂ ਉਨ੍ਹਾਂ ਸਾਰਿਆਂ ਨੂੰ ਇਸਰਾਏਲ ਦੇ ਸਾਹਮਣੇ ਮਾਰ ਦਿਆਂਗਾ। ਤੂੰ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਕੇ ਉਹਨਾਂ ਦੇ ਪੱਠੇ ਵੱਢ ਕੇ ਉਹਨਾਂ ਦੇ ਰਥਾਂ ਨੂੰ ਸਾੜ ਦਿੰਦਾ ਹੈ।”

7ਇਸ ਲਈ ਯੇਹੋਸ਼ੁਆ ਅਤੇ ਉਸ ਦੀ ਸਾਰੀ ਫ਼ੌਜ ਮੇਰੋਮ ਦੇ ਪਾਣੀਆਂ ਉੱਤੇ ਅਚਾਨਕ ਉਨ੍ਹਾਂ ਦੇ ਵਿਰੁੱਧ ਆਏ ਅਤੇ ਉਨ੍ਹਾਂ ਉੱਤੇ ਹਮਲਾ ਕੀਤਾ।

8ਅਤੇ ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਹਰਾਇਆ ਅਤੇ ਵੱਡੇ ਸੀਦੋਨ, ਮਿਸਰੇਫੋਥ ਮਾਈਮ ਅਤੇ ਪੂਰਬ ਵੱਲ ਮਿਸਪਾਹ ਦੀ ਘਾਟੀ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਜਦੋਂ ਤੱਕ ਕੋਈ ਵੀ ਬਚ ਨਾ ਗਿਆ।

9ਯੇਹੋਸ਼ੁਆ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਕਿ ਯਾਹਵੇਹ ਨੇ ਕਿਹਾ ਸੀ ਕਿ ਉਸਨੇ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਦਿੱਤਾ ਅਤੇ ਉਨ੍ਹਾਂ ਦੇ ਰਥਾਂ ਨੂੰ ਸਾੜ ਦਿੱਤਾ।

10ਉਸ ਸਮੇਂ ਯੇਹੋਸ਼ੁਆ ਨੇ ਪਿੱਛੇ ਮੁੜ ਕੇ ਹਾਜ਼ੋਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਮਾਰ ਦਿੱਤਾ। ਕਿਉਂਕਿ ਹਾਸੋਰ ਇਨ੍ਹਾਂ ਸਾਰਿਆਂ ਰਾਜਿਆਂ ਦਾ ਮੁਖੀ ਸੀ।

11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ। ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਸਾਹ ਲੈਣ ਵਾਲੇ ਕਿਸੇ ਨੂੰ ਵੀ ਨਾ ਬਖਸ਼ਿਆ ਅਤੇ ਉਸ ਨੇ ਹਾਜ਼ੋਰ ਨੂੰ ਸਾੜ ਦਿੱਤਾ।

12ਯੇਹੋਸ਼ੁਆ ਨੇ ਇਨ੍ਹਾਂ ਸਾਰੇ ਸ਼ਾਹੀ ਸ਼ਹਿਰਾਂ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਹੁਕਮ ਦਿੱਤਾ ਸੀ।

13ਪਰ ਇਸਰਾਏਲੀਆਂ ਨੇ ਉਸ ਸ਼ਹਿਰ ਨੂੰ ਨਹੀਂ ਸਾੜਿਆ ਜੋ ਟਿੱਲਿਆਂ ਉੱਤੇ ਸੀ, ਸਿਰਫ ਹਾਜ਼ੋਰ ਨੂੰ ਯੇਹੋਸ਼ੁਆ ਨੇ ਸਾੜਿਆ ਸੀ।

14ਇਸਰਾਏਲੀਆਂ ਨੇ ਸਾਰੇ ਸ਼ਹਿਰਾਂ ਵਿੱਚੋਂ ਲੁੱਟਿਆ ਗਿਆ ਮਾਲ ਅਤੇ ਪਸ਼ੂ ਆਪਣੇ ਲਈ ਰੱਖ ਲਏ; ਪਰ ਬਾਕੀ ਹਰ ਮਨੁੱਖ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਇਸ ਤਰ੍ਹਾਂ ਸਭ ਕੁਝ ਤਬਾਹ ਕਰ ਦਿੱਤਾ। ਉਸ ਨੇ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ।

15ਜਿਵੇਂ ਕਿ ਯਾਹਵੇਹ ਨੇ ਆਪਣੇ ਸੇਵਕ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਮੋਸ਼ੇਹ ਨੇ ਯੇਹੋਸ਼ੁਆ ਨੂੰ ਹੁਕਮ ਦਿੱਤਾ, ਅਤੇ ਯੇਹੋਸ਼ੁਆ ਨੇ ਅਜਿਹਾ ਕੀਤਾ, ਉਸਨੇ ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਛੱਡਿਆ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

16ਇਸ ਲਈ ਯੇਹੋਸ਼ੁਆ ਨੇ ਇਹ ਸਾਰੀ ਧਰਤੀ ਲੈ ਲਈ: ਪਹਾੜੀ ਦੇਸ਼, ਸਾਰਾ ਨੇਗੇਵ, ਗੋਸ਼ਨ ਦਾ ਸਾਰਾ ਇਲਾਕਾ, ਪੱਛਮੀ ਤਲਹਟੀ, ਅਰਾਬਾਹ ਅਤੇ ਇਸਰਾਏਲ ਦੇ ਪਹਾੜ ਉਨ੍ਹਾਂ ਦੀਆਂ ਤਲਹਟੀਆਂ ਸਮੇਤ,

17ਹਲਾਕ ਪਰਬਤ ਤੋਂ, ਜੋ ਸੇਈਰ ਵੱਲ ਵਧਦਾ ਹੈ, ਹਰਮੋਨ ਪਰਬਤ ਦੇ ਹੇਠਾਂ ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੱਕ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

18ਯੇਹੋਸ਼ੁਆ ਨੇ ਇਨ੍ਹਾਂ ਸਾਰੇ ਰਾਜਿਆਂ ਵਿਰੁੱਧ ਲੰਬੇ ਸਮੇਂ ਤੱਕ ਯੁੱਧ ਕੀਤਾ।

19ਗਿਬਓਨ ਵਿੱਚ ਰਹਿਣ ਵਾਲੇ ਹਿੱਤੀਆਂ ਨੂੰ ਛੱਡ ਕੇ, ਕੋਈ ਵੀ ਸ਼ਹਿਰ ਨਹੀਂ ਜਿਸ ਨਾਲ ਇਸਰਾਏਲੀਆਂ ਨੇ ਸੁਲਾਹ ਕੀਤੀ ਹੋਵੇ, ਜੋ ਉਨ੍ਹਾਂ ਸਾਰਿਆਂ ਨੂੰ ਲੜਾਈ ਵਿੱਚ ਜਿੱਤ ਲਏ।

20ਕਿਉਂਕਿ ਇਹ ਯਾਹਵੇਹ ਹੀ ਸੀ ਜਿਸਨੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਉਹਨਾਂ ਦੇ ਦਿਲਾਂ ਨੂੰ ਕਠੋਰ ਕੀਤਾ ਸੀ, ਤਾਂ ਜੋ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ, ਉਹਨਾਂ ਨੂੰ ਰਹਿਮ ਤੋਂ ਬਿਨਾਂ ਖ਼ਤਮ ਕਰ ਦੇਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

21ਉਸ ਸਮੇਂ ਯੇਹੋਸ਼ੁਆ ਨੇ ਜਾ ਕੇ ਪਹਾੜੀ ਦੇਸ਼ ਵਿੱਚੋਂ ਅਨਾਕੀਆਂ ਦਾ ਨਾਸ਼ ਕੀਤਾ ਅਤੇ ਹੇਬਰੋਨ, ਦਬੀਰ ਅਤੇ ਅਨਾਬ ਤੋਂ, ਯਹੂਦਾਹ ਦੇ ਸਾਰੇ ਪਹਾੜੀ ਦੇਸ਼ ਤੋਂ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ਼ ਵਿੱਚੋਂ। ਯੇਹੋਸ਼ੁਆ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

22ਇਸਰਾਏਲ ਦੇ ਇਲਾਕੇ ਵਿੱਚ ਕੋਈ ਅਨਾਕੀ ਨਹੀਂ ਬਚਿਆ ਸੀ, ਸਿਰਫ ਗਾਜ਼ਾ, ਗਾਥ ਅਤੇ ਅਸ਼ਦੋਦ ਵਿੱਚ ਹੀ ਕੋਈ ਬਚਿਆ ਸੀ।

23ਇਸ ਲਈ ਯੇਹੋਸ਼ੁਆ ਨੇ ਸਾਰੀ ਧਰਤੀ ਲੈ ਲਈ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਉਸਨੇ ਇਸਨੂੰ ਇਸਰਾਏਲ ਨੂੰ ਉਹਨਾਂ ਦੇ ਕਬੀਲਿਆਂ ਦੇ ਭਾਗਾਂ ਅਨੁਸਾਰ ਵਿਰਾਸਤ ਵਜੋਂ ਦੇ ਦਿੱਤਾ। ਤਦ ਧਰਤੀ ਨੂੰ ਯੁੱਧ ਤੋਂ ਆਰਾਮ ਮਿਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.