ਯੇਹੋਸ਼ੁਆ 11

ਇਸ ਲਈ ਯੇਹੋਸ਼ੁਆ ਨੇ ਇਹ ਸਾਰੀ ਧਰਤੀ ਲੈ ਲਈ: ਪਹਾੜੀ ਦੇਸ਼, ਸਾਰਾ ਨੇਗੇਵ, ਗੋਸ਼ਨ ਦਾ ਸਾਰਾ ਇਲਾਕਾ, ਪੱਛਮੀ ਤਲਹਟੀ, ਅਰਾਬਾਹ ਅਤੇ ਇਸਰਾਏਲ ਦੇ ਪਹਾੜ ਉਨ੍ਹਾਂ ਦੀਆਂ ਤਲਹਟੀਆਂ ਸਮੇਤ,

Joshua 11:16 (UKJV) So Joshua took all that land, the hills, and all the south country, and all the land of Goshen, and the valley, and the plain, and the mountain of Israel, and the valley of the same;

14ਇਸਰਾਏਲੀਆਂ ਨੇ ਸਾਰੇ ਸ਼ਹਿਰਾਂ ਵਿੱਚੋਂ ਲੁੱਟਿਆ ਗਿਆ ਮਾਲ ਅਤੇ ਪਸ਼ੂ ਆਪਣੇ ਲਈ ਰੱਖ ਲਏ; ਪਰ ਬਾਕੀ ਹਰ ਮਨੁੱਖ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਇਸ ਤਰ੍ਹਾਂ ਸਭ ਕੁਝ ਤਬਾਹ ਕਰ ਦਿੱਤਾ। ਉਸ ਨੇ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ।

15ਜਿਵੇਂ ਕਿ ਯਾਹਵੇਹ ਨੇ ਆਪਣੇ ਸੇਵਕ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਮੋਸ਼ੇਹ ਨੇ ਯੇਹੋਸ਼ੁਆ ਨੂੰ ਹੁਕਮ ਦਿੱਤਾ, ਅਤੇ ਯੇਹੋਸ਼ੁਆ ਨੇ ਅਜਿਹਾ ਕੀਤਾ, ਉਸਨੇ ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਛੱਡਿਆ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

16ਇਸ ਲਈ ਯੇਹੋਸ਼ੁਆ ਨੇ ਇਹ ਸਾਰੀ ਧਰਤੀ ਲੈ ਲਈ: ਪਹਾੜੀ ਦੇਸ਼, ਸਾਰਾ ਨੇਗੇਵ, ਗੋਸ਼ਨ ਦਾ ਸਾਰਾ ਇਲਾਕਾ, ਪੱਛਮੀ ਤਲਹਟੀ, ਅਰਾਬਾਹ ਅਤੇ ਇਸਰਾਏਲ ਦੇ ਪਹਾੜ ਉਨ੍ਹਾਂ ਦੀਆਂ ਤਲਹਟੀਆਂ ਸਮੇਤ,

17ਹਲਾਕ ਪਰਬਤ ਤੋਂ, ਜੋ ਸੇਈਰ ਵੱਲ ਵਧਦਾ ਹੈ, ਹਰਮੋਨ ਪਰਬਤ ਦੇ ਹੇਠਾਂ ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੱਕ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

18ਯੇਹੋਸ਼ੁਆ ਨੇ ਇਨ੍ਹਾਂ ਸਾਰੇ ਰਾਜਿਆਂ ਵਿਰੁੱਧ ਲੰਬੇ ਸਮੇਂ ਤੱਕ ਯੁੱਧ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.