13ਪਰ ਇਸਰਾਏਲੀਆਂ ਨੇ ਉਸ ਸ਼ਹਿਰ ਨੂੰ ਨਹੀਂ ਸਾੜਿਆ ਜੋ ਟਿੱਲਿਆਂ ਉੱਤੇ ਸੀ, ਸਿਰਫ ਹਾਜ਼ੋਰ ਨੂੰ ਯੇਹੋਸ਼ੁਆ ਨੇ ਸਾੜਿਆ ਸੀ।
14ਇਸਰਾਏਲੀਆਂ ਨੇ ਸਾਰੇ ਸ਼ਹਿਰਾਂ ਵਿੱਚੋਂ ਲੁੱਟਿਆ ਗਿਆ ਮਾਲ ਅਤੇ ਪਸ਼ੂ ਆਪਣੇ ਲਈ ਰੱਖ ਲਏ; ਪਰ ਬਾਕੀ ਹਰ ਮਨੁੱਖ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਇਸ ਤਰ੍ਹਾਂ ਸਭ ਕੁਝ ਤਬਾਹ ਕਰ ਦਿੱਤਾ। ਉਸ ਨੇ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ।
15ਜਿਵੇਂ ਕਿ ਯਾਹਵੇਹ ਨੇ ਆਪਣੇ ਸੇਵਕ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਮੋਸ਼ੇਹ ਨੇ ਯੇਹੋਸ਼ੁਆ ਨੂੰ ਹੁਕਮ ਦਿੱਤਾ, ਅਤੇ ਯੇਹੋਸ਼ੁਆ ਨੇ ਅਜਿਹਾ ਕੀਤਾ, ਉਸਨੇ ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਛੱਡਿਆ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
16ਇਸ ਲਈ ਯੇਹੋਸ਼ੁਆ ਨੇ ਇਹ ਸਾਰੀ ਧਰਤੀ ਲੈ ਲਈ: ਪਹਾੜੀ ਦੇਸ਼, ਸਾਰਾ ਨੇਗੇਵ, ਗੋਸ਼ਨ ਦਾ ਸਾਰਾ ਇਲਾਕਾ, ਪੱਛਮੀ ਤਲਹਟੀ, ਅਰਾਬਾਹ ਅਤੇ ਇਸਰਾਏਲ ਦੇ ਪਹਾੜ ਉਨ੍ਹਾਂ ਦੀਆਂ ਤਲਹਟੀਆਂ ਸਮੇਤ,
17ਹਲਾਕ ਪਰਬਤ ਤੋਂ, ਜੋ ਸੇਈਰ ਵੱਲ ਵਧਦਾ ਹੈ, ਹਰਮੋਨ ਪਰਬਤ ਦੇ ਹੇਠਾਂ ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੱਕ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।