11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ। ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਸਾਹ ਲੈਣ ਵਾਲੇ ਕਿਸੇ ਨੂੰ ਵੀ ਨਾ ਬਖਸ਼ਿਆ ਅਤੇ ਉਸ ਨੇ ਹਾਜ਼ੋਰ ਨੂੰ ਸਾੜ ਦਿੱਤਾ।
12ਯੇਹੋਸ਼ੁਆ ਨੇ ਇਨ੍ਹਾਂ ਸਾਰੇ ਸ਼ਾਹੀ ਸ਼ਹਿਰਾਂ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਹੁਕਮ ਦਿੱਤਾ ਸੀ।
13ਪਰ ਇਸਰਾਏਲੀਆਂ ਨੇ ਉਸ ਸ਼ਹਿਰ ਨੂੰ ਨਹੀਂ ਸਾੜਿਆ ਜੋ ਟਿੱਲਿਆਂ ਉੱਤੇ ਸੀ, ਸਿਰਫ ਹਾਜ਼ੋਰ ਨੂੰ ਯੇਹੋਸ਼ੁਆ ਨੇ ਸਾੜਿਆ ਸੀ।
14ਇਸਰਾਏਲੀਆਂ ਨੇ ਸਾਰੇ ਸ਼ਹਿਰਾਂ ਵਿੱਚੋਂ ਲੁੱਟਿਆ ਗਿਆ ਮਾਲ ਅਤੇ ਪਸ਼ੂ ਆਪਣੇ ਲਈ ਰੱਖ ਲਏ; ਪਰ ਬਾਕੀ ਹਰ ਮਨੁੱਖ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਇਸ ਤਰ੍ਹਾਂ ਸਭ ਕੁਝ ਤਬਾਹ ਕਰ ਦਿੱਤਾ। ਉਸ ਨੇ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ।
15ਜਿਵੇਂ ਕਿ ਯਾਹਵੇਹ ਨੇ ਆਪਣੇ ਸੇਵਕ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਮੋਸ਼ੇਹ ਨੇ ਯੇਹੋਸ਼ੁਆ ਨੂੰ ਹੁਕਮ ਦਿੱਤਾ, ਅਤੇ ਯੇਹੋਸ਼ੁਆ ਨੇ ਅਜਿਹਾ ਕੀਤਾ, ਉਸਨੇ ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਛੱਡਿਆ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।