ਯੇਹੋਸ਼ੁਆ 11

ਕਿਉਂਕਿ ਇਹ ਯਾਹਵੇਹ ਹੀ ਸੀ ਜਿਸਨੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਉਹਨਾਂ ਦੇ ਦਿਲਾਂ ਨੂੰ ਕਠੋਰ ਕੀਤਾ ਸੀ, ਤਾਂ ਜੋ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ, ਉਹਨਾਂ ਨੂੰ ਰਹਿਮ ਤੋਂ ਬਿਨਾਂ ਖ਼ਤਮ ਕਰ ਦੇਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Joshua 11:20 (UKJV) For it was of the LORD to harden their hearts, that they should come against Israel in battle, that he might destroy them utterly, and that they might have no favour, but that he might destroy them, as the LORD commanded Moses.

18ਯੇਹੋਸ਼ੁਆ ਨੇ ਇਨ੍ਹਾਂ ਸਾਰੇ ਰਾਜਿਆਂ ਵਿਰੁੱਧ ਲੰਬੇ ਸਮੇਂ ਤੱਕ ਯੁੱਧ ਕੀਤਾ।

19ਗਿਬਓਨ ਵਿੱਚ ਰਹਿਣ ਵਾਲੇ ਹਿੱਤੀਆਂ ਨੂੰ ਛੱਡ ਕੇ, ਕੋਈ ਵੀ ਸ਼ਹਿਰ ਨਹੀਂ ਜਿਸ ਨਾਲ ਇਸਰਾਏਲੀਆਂ ਨੇ ਸੁਲਾਹ ਕੀਤੀ ਹੋਵੇ, ਜੋ ਉਨ੍ਹਾਂ ਸਾਰਿਆਂ ਨੂੰ ਲੜਾਈ ਵਿੱਚ ਜਿੱਤ ਲਏ।

20ਕਿਉਂਕਿ ਇਹ ਯਾਹਵੇਹ ਹੀ ਸੀ ਜਿਸਨੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਉਹਨਾਂ ਦੇ ਦਿਲਾਂ ਨੂੰ ਕਠੋਰ ਕੀਤਾ ਸੀ, ਤਾਂ ਜੋ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ, ਉਹਨਾਂ ਨੂੰ ਰਹਿਮ ਤੋਂ ਬਿਨਾਂ ਖ਼ਤਮ ਕਰ ਦੇਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

21ਉਸ ਸਮੇਂ ਯੇਹੋਸ਼ੁਆ ਨੇ ਜਾ ਕੇ ਪਹਾੜੀ ਦੇਸ਼ ਵਿੱਚੋਂ ਅਨਾਕੀਆਂ ਦਾ ਨਾਸ਼ ਕੀਤਾ ਅਤੇ ਹੇਬਰੋਨ, ਦਬੀਰ ਅਤੇ ਅਨਾਬ ਤੋਂ, ਯਹੂਦਾਹ ਦੇ ਸਾਰੇ ਪਹਾੜੀ ਦੇਸ਼ ਤੋਂ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ਼ ਵਿੱਚੋਂ। ਯੇਹੋਸ਼ੁਆ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

22ਇਸਰਾਏਲ ਦੇ ਇਲਾਕੇ ਵਿੱਚ ਕੋਈ ਅਨਾਕੀ ਨਹੀਂ ਬਚਿਆ ਸੀ, ਸਿਰਫ ਗਾਜ਼ਾ, ਗਾਥ ਅਤੇ ਅਸ਼ਦੋਦ ਵਿੱਚ ਹੀ ਕੋਈ ਬਚਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.