20ਕਿਉਂਕਿ ਇਹ ਯਾਹਵੇਹ ਹੀ ਸੀ ਜਿਸਨੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਉਹਨਾਂ ਦੇ ਦਿਲਾਂ ਨੂੰ ਕਠੋਰ ਕੀਤਾ ਸੀ, ਤਾਂ ਜੋ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ, ਉਹਨਾਂ ਨੂੰ ਰਹਿਮ ਤੋਂ ਬਿਨਾਂ ਖ਼ਤਮ ਕਰ ਦੇਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
21ਉਸ ਸਮੇਂ ਯੇਹੋਸ਼ੁਆ ਨੇ ਜਾ ਕੇ ਪਹਾੜੀ ਦੇਸ਼ ਵਿੱਚੋਂ ਅਨਾਕੀਆਂ ਦਾ ਨਾਸ਼ ਕੀਤਾ ਅਤੇ ਹੇਬਰੋਨ, ਦਬੀਰ ਅਤੇ ਅਨਾਬ ਤੋਂ, ਯਹੂਦਾਹ ਦੇ ਸਾਰੇ ਪਹਾੜੀ ਦੇਸ਼ ਤੋਂ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ਼ ਵਿੱਚੋਂ। ਯੇਹੋਸ਼ੁਆ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
22ਇਸਰਾਏਲ ਦੇ ਇਲਾਕੇ ਵਿੱਚ ਕੋਈ ਅਨਾਕੀ ਨਹੀਂ ਬਚਿਆ ਸੀ, ਸਿਰਫ ਗਾਜ਼ਾ, ਗਾਥ ਅਤੇ ਅਸ਼ਦੋਦ ਵਿੱਚ ਹੀ ਕੋਈ ਬਚਿਆ ਸੀ।
23ਇਸ ਲਈ ਯੇਹੋਸ਼ੁਆ ਨੇ ਸਾਰੀ ਧਰਤੀ ਲੈ ਲਈ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਉਸਨੇ ਇਸਨੂੰ ਇਸਰਾਏਲ ਨੂੰ ਉਹਨਾਂ ਦੇ ਕਬੀਲਿਆਂ ਦੇ ਭਾਗਾਂ ਅਨੁਸਾਰ ਵਿਰਾਸਤ ਵਜੋਂ ਦੇ ਦਿੱਤਾ। ਤਦ ਧਰਤੀ ਨੂੰ ਯੁੱਧ ਤੋਂ ਆਰਾਮ ਮਿਲਿਆ।