ਯੇਹੋਸ਼ੁਆ 11

ਗਿਬਓਨ ਵਿੱਚ ਰਹਿਣ ਵਾਲੇ ਹਿੱਤੀਆਂ ਨੂੰ ਛੱਡ ਕੇ, ਕੋਈ ਵੀ ਸ਼ਹਿਰ ਨਹੀਂ ਜਿਸ ਨਾਲ ਇਸਰਾਏਲੀਆਂ ਨੇ ਸੁਲਾਹ ਕੀਤੀ ਹੋਵੇ, ਜੋ ਉਨ੍ਹਾਂ ਸਾਰਿਆਂ ਨੂੰ ਲੜਾਈ ਵਿੱਚ ਜਿੱਤ ਲਏ।

Joshua 11:19 (UKJV) There was not a city that made peace with the children of Israel, save the Hivites the inhabitants of Gibeon: all other they took in battle.

17ਹਲਾਕ ਪਰਬਤ ਤੋਂ, ਜੋ ਸੇਈਰ ਵੱਲ ਵਧਦਾ ਹੈ, ਹਰਮੋਨ ਪਰਬਤ ਦੇ ਹੇਠਾਂ ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੱਕ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

18ਯੇਹੋਸ਼ੁਆ ਨੇ ਇਨ੍ਹਾਂ ਸਾਰੇ ਰਾਜਿਆਂ ਵਿਰੁੱਧ ਲੰਬੇ ਸਮੇਂ ਤੱਕ ਯੁੱਧ ਕੀਤਾ।

19ਗਿਬਓਨ ਵਿੱਚ ਰਹਿਣ ਵਾਲੇ ਹਿੱਤੀਆਂ ਨੂੰ ਛੱਡ ਕੇ, ਕੋਈ ਵੀ ਸ਼ਹਿਰ ਨਹੀਂ ਜਿਸ ਨਾਲ ਇਸਰਾਏਲੀਆਂ ਨੇ ਸੁਲਾਹ ਕੀਤੀ ਹੋਵੇ, ਜੋ ਉਨ੍ਹਾਂ ਸਾਰਿਆਂ ਨੂੰ ਲੜਾਈ ਵਿੱਚ ਜਿੱਤ ਲਏ।

20ਕਿਉਂਕਿ ਇਹ ਯਾਹਵੇਹ ਹੀ ਸੀ ਜਿਸਨੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਉਹਨਾਂ ਦੇ ਦਿਲਾਂ ਨੂੰ ਕਠੋਰ ਕੀਤਾ ਸੀ, ਤਾਂ ਜੋ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ, ਉਹਨਾਂ ਨੂੰ ਰਹਿਮ ਤੋਂ ਬਿਨਾਂ ਖ਼ਤਮ ਕਰ ਦੇਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

21ਉਸ ਸਮੇਂ ਯੇਹੋਸ਼ੁਆ ਨੇ ਜਾ ਕੇ ਪਹਾੜੀ ਦੇਸ਼ ਵਿੱਚੋਂ ਅਨਾਕੀਆਂ ਦਾ ਨਾਸ਼ ਕੀਤਾ ਅਤੇ ਹੇਬਰੋਨ, ਦਬੀਰ ਅਤੇ ਅਨਾਬ ਤੋਂ, ਯਹੂਦਾਹ ਦੇ ਸਾਰੇ ਪਹਾੜੀ ਦੇਸ਼ ਤੋਂ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ਼ ਵਿੱਚੋਂ। ਯੇਹੋਸ਼ੁਆ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.