ਯੇਹੋਸ਼ੁਆ 11

ਅਤੇ ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਹਰਾਇਆ ਅਤੇ ਵੱਡੇ ਸੀਦੋਨ, ਮਿਸਰੇਫੋਥ ਮਾਈਮ ਅਤੇ ਪੂਰਬ ਵੱਲ ਮਿਸਪਾਹ ਦੀ ਘਾਟੀ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਜਦੋਂ ਤੱਕ ਕੋਈ ਵੀ ਬਚ ਨਾ ਗਿਆ।

Joshua 11:8 (UKJV) And the LORD delivered them into the hand of Israel, who stroke them, and chased them unto great Zidon, and unto Misrephothmaim, and unto the valley of Mizpeh eastward; and they stroke them, until they left them none remaining.

6ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, “ਇਨ੍ਹਾਂ ਲੋਕਾਂ ਤੋਂ ਨਾ ਡਰ, ਕਿਉਂਕਿ ਕੱਲ੍ਹ ਇਸ ਸਮੇਂ ਵਿੱਚ ਮੈਂ ਉਨ੍ਹਾਂ ਸਾਰਿਆਂ ਨੂੰ ਇਸਰਾਏਲ ਦੇ ਸਾਹਮਣੇ ਮਾਰ ਦਿਆਂਗਾ। ਤੂੰ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਕੇ ਉਹਨਾਂ ਦੇ ਪੱਠੇ ਵੱਢ ਕੇ ਉਹਨਾਂ ਦੇ ਰਥਾਂ ਨੂੰ ਸਾੜ ਦਿੰਦਾ ਹੈ।”

7ਇਸ ਲਈ ਯੇਹੋਸ਼ੁਆ ਅਤੇ ਉਸ ਦੀ ਸਾਰੀ ਫ਼ੌਜ ਮੇਰੋਮ ਦੇ ਪਾਣੀਆਂ ਉੱਤੇ ਅਚਾਨਕ ਉਨ੍ਹਾਂ ਦੇ ਵਿਰੁੱਧ ਆਏ ਅਤੇ ਉਨ੍ਹਾਂ ਉੱਤੇ ਹਮਲਾ ਕੀਤਾ।

8ਅਤੇ ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਹਰਾਇਆ ਅਤੇ ਵੱਡੇ ਸੀਦੋਨ, ਮਿਸਰੇਫੋਥ ਮਾਈਮ ਅਤੇ ਪੂਰਬ ਵੱਲ ਮਿਸਪਾਹ ਦੀ ਘਾਟੀ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਜਦੋਂ ਤੱਕ ਕੋਈ ਵੀ ਬਚ ਨਾ ਗਿਆ।

9ਯੇਹੋਸ਼ੁਆ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਕਿ ਯਾਹਵੇਹ ਨੇ ਕਿਹਾ ਸੀ ਕਿ ਉਸਨੇ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਦਿੱਤਾ ਅਤੇ ਉਨ੍ਹਾਂ ਦੇ ਰਥਾਂ ਨੂੰ ਸਾੜ ਦਿੱਤਾ।

10ਉਸ ਸਮੇਂ ਯੇਹੋਸ਼ੁਆ ਨੇ ਪਿੱਛੇ ਮੁੜ ਕੇ ਹਾਜ਼ੋਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਮਾਰ ਦਿੱਤਾ। ਕਿਉਂਕਿ ਹਾਸੋਰ ਇਨ੍ਹਾਂ ਸਾਰਿਆਂ ਰਾਜਿਆਂ ਦਾ ਮੁਖੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.