ਯੇਹੋਸ਼ੁਆ 11

ਯੇਹੋਸ਼ੁਆ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਕਿ ਯਾਹਵੇਹ ਨੇ ਕਿਹਾ ਸੀ ਕਿ ਉਸਨੇ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਦਿੱਤਾ ਅਤੇ ਉਨ੍ਹਾਂ ਦੇ ਰਥਾਂ ਨੂੰ ਸਾੜ ਦਿੱਤਾ।

Joshua 11:9 (UKJV) And Joshua did unto them as the LORD bade him: he cut the hamstrings of their horses, and burnt their chariots with fire.

7ਇਸ ਲਈ ਯੇਹੋਸ਼ੁਆ ਅਤੇ ਉਸ ਦੀ ਸਾਰੀ ਫ਼ੌਜ ਮੇਰੋਮ ਦੇ ਪਾਣੀਆਂ ਉੱਤੇ ਅਚਾਨਕ ਉਨ੍ਹਾਂ ਦੇ ਵਿਰੁੱਧ ਆਏ ਅਤੇ ਉਨ੍ਹਾਂ ਉੱਤੇ ਹਮਲਾ ਕੀਤਾ।

8ਅਤੇ ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਹਰਾਇਆ ਅਤੇ ਵੱਡੇ ਸੀਦੋਨ, ਮਿਸਰੇਫੋਥ ਮਾਈਮ ਅਤੇ ਪੂਰਬ ਵੱਲ ਮਿਸਪਾਹ ਦੀ ਘਾਟੀ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਜਦੋਂ ਤੱਕ ਕੋਈ ਵੀ ਬਚ ਨਾ ਗਿਆ।

9ਯੇਹੋਸ਼ੁਆ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਕਿ ਯਾਹਵੇਹ ਨੇ ਕਿਹਾ ਸੀ ਕਿ ਉਸਨੇ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਦਿੱਤਾ ਅਤੇ ਉਨ੍ਹਾਂ ਦੇ ਰਥਾਂ ਨੂੰ ਸਾੜ ਦਿੱਤਾ।

10ਉਸ ਸਮੇਂ ਯੇਹੋਸ਼ੁਆ ਨੇ ਪਿੱਛੇ ਮੁੜ ਕੇ ਹਾਜ਼ੋਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਮਾਰ ਦਿੱਤਾ। ਕਿਉਂਕਿ ਹਾਸੋਰ ਇਨ੍ਹਾਂ ਸਾਰਿਆਂ ਰਾਜਿਆਂ ਦਾ ਮੁਖੀ ਸੀ।

11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ। ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਸਾਹ ਲੈਣ ਵਾਲੇ ਕਿਸੇ ਨੂੰ ਵੀ ਨਾ ਬਖਸ਼ਿਆ ਅਤੇ ਉਸ ਨੇ ਹਾਜ਼ੋਰ ਨੂੰ ਸਾੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.