13“ਯਾਹਵੇਹ ਦੇ ਦਾਸ ਮੋਸ਼ੇਹ ਦੇ ਹੁਕਮ ਨੂੰ ਯਾਦ ਰੱਖੋ ਜਦੋਂ ਉਸਨੇ ਕਿਹਾ ਸੀ, ‘ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਰਾਮ ਵੀ ਅਤੇ ਇਹ ਧਰਤੀ ਦੇਵੇਗਾ।’
14ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ ਉਸ ਧਰਤੀ ਵਿੱਚ ਰਹਿ ਸਕਦੇ ਹਨ ਜੋ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ, ਪਰ ਤੁਹਾਡੇ ਸਾਰੇ ਲੜਾਕੂ ਆਦਮੀ, ਜੋ ਲੜਾਈ ਲਈ ਤਿਆਰ ਹਨ, ਤੁਹਾਡੇ ਸੰਗੀ ਇਸਰਾਏਲੀਆਂ ਦੇ ਅੱਗੇ ਪਾਰ ਲੰਘ ਜਾਣ। ਤੁਸੀਂ ਉਹਨਾਂ ਦੀ ਮਦਦ ਕਰਨੀ ਹੈ
15ਜਦੋਂ ਤੱਕ ਯਾਹਵੇਹ ਉਹਨਾਂ ਨੂੰ ਅਰਾਮ ਨਹੀਂ ਦਿੰਦਾ, ਜਿਵੇਂ ਉਸਨੇ ਤੁਹਾਡੇ ਲਈ ਕੀਤਾ ਹੈ ਅਤੇ ਜਦੋਂ ਤੱਕ ਉਹ ਵੀ ਧਰਤੀ ਤੇ ਕਬਜ਼ਾ ਨਹੀਂ ਕਰ ਲੈਂਦੇ, ਜੋ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਦੇ ਰਿਹਾ ਹੈ। ਉਸ ਤੋਂ ਬਾਅਦ, ਤੁਸੀਂ ਵਾਪਸ ਜਾ ਸਕਦੇ ਹੋ ਅਤੇ ਆਪਣੀ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ, ਜੋ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਪੂਰਬ ਵੱਲ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤੀ ਸੀ।”
16ਤਦ ਉਹਨਾਂ ਨੇ ਯੇਹੋਸ਼ੁਆ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸਾਨੂੰ ਹੁਕਮ ਦਿੱਤਾ ਹੈ ਅਸੀਂ ਉਹੀ ਕਰਾਂਗੇ ਅਤੇ ਜਿੱਥੇ ਵੀ ਤੁਸੀਂ ਸਾਨੂੰ ਭੇਜੋਂਗੇ ਅਸੀਂ ਜਾਵਾਂਗੇ।
17ਜਿਵੇਂ ਅਸੀਂ ਮੋਸ਼ੇਹ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਸੀ, ਉਸੇ ਤਰ੍ਹਾਂ ਅਸੀਂ ਤੁਹਾਡਾ ਵੀ ਕਹਿਣਾ ਮੰਨਾਂਗੇ। ਕੇਵਲ ਯਾਹਵੇਹ ਤੁਹਾਡੇ ਨਾਲ ਹੋਵੇ ਜਿਵੇਂ ਉਹ ਮੋਸ਼ੇਹ ਦੇ ਨਾਲ ਸੀ।