1ਯਾਹਵੇਹ ਦੇ ਸੇਵਕ ਮੋਸ਼ੇਹ ਦੀ ਮੌਤ ਤੋਂ ਬਾਅਦ, ਯਾਹਵੇਹ ਨੇ ਮੋਸ਼ੇਹ ਦੇ ਸਹਾਇਕ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਕਿਹਾ,
2“ਮੇਰਾ ਸੇਵਕ ਮੋਸ਼ੇਹ ਮਰ ਗਿਆ ਹੈ। ਹੁਣ ਤੂੰ ਅਤੇ ਇਹ ਸਾਰੇ ਲੋਕ, ਉਸ ਦੇਸ਼ ਦੀ ਯਰਦਨ ਨਦੀ ਨੂੰ ਪਾਰ ਕਰਨ ਲਈ ਤਿਆਰ ਹੋ ਜਾਓ, ਜੋ ਮੈਂ ਉਹਨਾਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ।
3ਜਿਵੇਂ ਮੈਂ ਮੋਸ਼ੇਹ ਨਾਲ ਬਚਨ ਕੀਤਾ ਸੀ, ਮੈਂ ਤੈਨੂੰ ਹਰ ਉਹ ਥਾਂ ਦੇਵਾਂਗਾ ਜਿੱਥੇ ਤੂੰ ਪੈਰ ਰੱਖੇਗਾ।
4ਤੁਹਾਡਾ ਇਲਾਕਾ ਇਸ ਮਾਰੂਥਲ ਤੋਂ ਲਬਾਨੋਨ ਤੱਕ, ਅਤੇ ਮਹਾਨ ਨਦੀ ਜੋ ਫ਼ਰਾਤ ਦੀ ਨਦੀ ਹੈ, ਸਾਰੇ ਹਿੱਤੀ ਦੇਸ਼ ਪੱਛਮ ਵਿੱਚ ਮਹਾ ਸਾਗਰ ਤੱਕ ਫੈਲੇਗਾ।
5ਕੋਈ ਵੀ ਤੇਰੇ ਜੀਵਨ ਦੇ ਸਾਰੇ ਦਿਨ ਵਿੱਚ ਤੇਰੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਰਹਾਂਗਾ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤਿਆਗਾਂਗਾ।