4ਇਸ ਤਰ੍ਹਾਂ ਯੋਸੇਫ਼ ਦੇ ਉੱਤਰਾਧਿਕਾਰੀ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਉਨ੍ਹਾਂ ਦੀ ਵਿਰਾਸਤ ਮਿਲੀ।
5ਇਹ ਇਫ਼ਰਾਈਮ ਦੇ ਗੋਤਾਂ ਦੇ ਅਨੁਸਾਰ ਉਸ ਦਾ ਇਲਾਕਾ ਸੀ: ਉਨ੍ਹਾਂ ਦੀ ਮਿਰਾਸ ਦੀ ਹੱਦ ਪੂਰਬ ਵਿੱਚ ਅਟਾਰੋਥ ਅੱਦਾਰ ਤੋਂ ਉੱਪਰਲੇ ਬੈਥ-ਹੋਰੋਨ ਤੱਕ ਸੀ
6ਇਹ ਸੀਮਾ ਪੱਛਮ ਵੱਲ ਵਧੀ: ਉੱਤਰ ਵੱਲ ਮਿਕਮਥਾਥ ਵੱਲ ਮੁੜੀ ਹੋਈ ਹੈ, ਫਿਰ ਪੂਰਬ ਵੱਲ ਤਨਾਥ-ਸ਼ੀਲੋਹ, ਫਿਰ ਯਾਨੋਆਹ ਵੱਲ ਤੱਕ ਜਾਂਦੀ ਸੀ।
7ਤਦ ਉਹ ਯਾਨੋਆਹ ਤੋਂ ਅਟਾਰੋਥ ਅਤੇ ਨਾਰਾਹ ਹੁੰਦਿਆ ਹੋਇਆ, ਯਰੀਹੋ ਪਹੁੰਚ ਕੇ ਯਰਦਨ ਉੱਤੇ ਮੁੱਕੀ।
8ਅਤੇ ਉਹ ਹੱਦ ਪੱਛਮ ਵੱਲ ਤਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ ਇਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ।