45ਯਿਹੂਦ, ਬਨੇ-ਬਰਕ, ਗਾਥ ਰਿੰਮੋਨ,
46ਮੇ-ਯਰਕੋਨ ਅਤੇ ਰੱਕੋਨ, ਯਾਫਾ ਦੇ ਸਾਹਮਣੇ ਵਾਲਾ ਇਲਾਕਾ।
47(ਜਦੋਂ ਦਾਨੀਆਂ ਦਾ ਇਲਾਕਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ, ਤਾਂ ਉਨ੍ਹਾਂ ਨੇ ਚੜ੍ਹ ਕੇ ਲੇਸ਼ਮ ਉੱਤੇ ਹਮਲਾ ਕੀਤਾ, ਉਸ ਨੂੰ ਲੈ ਲਿਆ, ਤਲਵਾਰ ਨਾਲ ਮਾਰਿਆ ਅਤੇ ਇਸ ਉੱਤੇ ਕਬਜ਼ਾ ਕਰ ਲਿਆ। ਉਹ ਲੇਸ਼ਮ ਵਿੱਚ ਵੱਸ ਗਏ ਅਤੇ ਆਪਣੇ ਪੁਰਖਿਆਂ ਦੇ ਨਾਮ ਉੱਤੇ ਇਸ ਦਾ ਨਾਮ ਦਾਨ ਰੱਖਿਆ।)
48ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਦਾਨ ਦੇ ਗੋਤ ਦੇ ਪਰਿਵਾਰ-ਸਮੂਹ ਦੇ ਅਨੁਸਾਰ ਮਿਰਾਸ ਸਨ।
49ਜਦੋਂ ਉਨ੍ਹਾਂ ਨੇ ਧਰਤੀ ਨੂੰ ਉਸ ਦੇ ਭਾਗਾਂ ਵਿੱਚ ਵੰਡਣਾ ਪੂਰਾ ਕੀਤਾ, ਤਾਂ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਉਨ੍ਹਾਂ ਵਿੱਚ ਮਿਰਾਸ ਦਿੱਤੀ।