5ਸਿਕਲਗ, ਬੈਥ-ਮਰਕਾਬੋਥ, ਅਤੇ ਹਾਸੋਰ-ਸੂਸਾਹ,
6ਬੈਥ ਲਬਾਓਥ ਅਤੇ ਸ਼ਾਰੂਹਨ, ਇਹ ਤੇਰ੍ਹਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ;
7ਆਯਿਨ, ਰਿੰਮੋਨ, ਅਥਰ ਅਤੇ ਆਸ਼ਾਨ, ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਪਿੰਡ,
8ਅਤੇ ਇਨ੍ਹਾਂ ਕਸਬਿਆਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲਥ ਬੀਅਰ (ਨੇਗੇਵ ਵਿੱਚ ਰਾਮਾਹ) ਤੱਕ। ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆ ਅਨੁਸਾਰ ਉਹਨਾਂ ਦੀ ਮਿਰਾਸ ਸੀ।
9ਸ਼ਿਮਓਨੀਆਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਤੋਂ ਲੈ ਲਈ ਗਈ ਸੀ, ਕਿਉਂਕਿ ਯਹੂਦਾਹ ਦਾ ਹਿੱਸਾ ਉਨ੍ਹਾਂ ਦੀ ਲੋੜ ਨਾਲੋਂ ਵੱਧ ਸੀ। ਇਸ ਲਈ ਸ਼ਿਮਓਨੀਆਂ ਨੂੰ ਯਹੂਦਾਹ ਦੇ ਇਲਾਕੇ ਵਿੱਚ ਆਪਣੀ ਵਿਰਾਸਤ ਪ੍ਰਾਪਤ ਹੋਈ।