5ਸ਼ਾਮ ਵੇਲੇ, ਜਦੋਂ ਸ਼ਹਿਰ ਦਾ ਫਾਟਕ ਬੰਦ ਕਰਨ ਦਾ ਸਮਾਂ ਹੋਇਆ, ਉਹ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਹ ਕਿਸ ਪਾਸੇ ਗਏ। ਜਲਦੀ ਨਾਲ ਉਨ੍ਹਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ।”
6ਪਰ ਉਹ ਉਨ੍ਹਾਂ ਨੂੰ ਛੱਤ ਤੇ ਲੈ ਗਈ ਅਤੇ ਉਨ੍ਹਾਂ ਨੂੰ ਬਾਲਣ ਦੀਆਂ ਲੱਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ।
7ਇਸ ਲਈ ਉਹ ਮਨੁੱਖ ਜਾਸੂਸਾਂ ਦਾ ਪਿੱਛਾ ਕਰਨ ਲਈ ਉਸ ਰਾਹ ਉੱਤੇ ਤੁਰ ਪਏ ਜੋ ਯਰਦਨ ਦੇ ਦਰਿਆਵਾਂ ਨੂੰ ਜਾਂਦਾ ਸੀ ਅਤੇ ਜਿਵੇਂ ਹੀ ਪਿੱਛਾ ਕਰਨ ਵਾਲੇ ਬਾਹਰ ਨਿਕਲੇ ਤਾਂ ਫਾਟਕ ਬੰਦ ਹੋ ਗਿਆ।
8ਜਾਸੂਸਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਤੇ ਗਈ
9ਅਤੇ ਉਨ੍ਹਾਂ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਯਾਹਵੇਹ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਛਾ ਗਿਆ ਹੈ, ਇਸ ਲਈ ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਤੁਹਾਡੇ ਕਾਰਨ ਡਰ ਨਾਲ ਘਬਰਾ ਗਏ ਹਨ।