ਯੇਹੋਸ਼ੁਆ 20

ਜੇ ਖੂਨ ਦਾ ਬਦਲਾ ਲੈਣ ਵਾਲਾ ਪਿੱਛਾ ਕਰਦਾ ਹੈ, ਤਾਂ ਉਹ ਖੂਨੀ ਨੂੰ ਉਸ ਦੇ ਹੱਥ ਵਿੱਚ ਨਾ ਦੇਣ ਕਿਉ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾ ਤੋਂ ਉਸ ਦਾ ਵੈਰੀ ਨਹੀਂ ਸੀ।

Joshua 20:5 (UKJV) And if the avenger of blood pursue after him, then they shall not deliver the slayer up into his hand; because he stroke his neighbour unwittingly, and hated him not in time past.

3ਤਾਂ ਜੋ ਕੋਈ ਵੀ ਵਿਅਕਤੀ ਜੋ ਗਲਤੀ ਨਾਲ ਅਤੇ ਅਣਜਾਣੇ ਵਿੱਚ ਕਿਸੇ ਵਿਅਕਤੀ ਨੂੰ ਮਾਰਦਾ ਹੈ ਉਹ ਉੱਥੋਂ ਭੱਜ ਕੇ ਚਲਾ ਜਾਵੇ ਅਤੇ ਉਹ ਤੁਹਾਡੇ ਲਈ ਖੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ।

4ਜਦੋਂ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਵਿੱਚ ਖਲੋਣਾ ਚਾਹੀਦਾ ਹੈ ਅਤੇ ਉਸ ਸ਼ਹਿਰ ਦੇ ਬਜ਼ੁਰਗਾਂ ਦੇ ਸਾਹਮਣੇ ਆਪਣਾ ਮਾਮਲਾ ਦੱਸਣਾ ਚਾਹੀਦਾ ਹੈ। ਫਿਰ ਬਜ਼ੁਰਗਾਂ ਨੂੰ ਭਗੌੜਿਆਂ ਨੂੰ ਆਪਣੇ ਸ਼ਹਿਰ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ ਅਤੇ ਉਹ ਉਸਨੂੰ ਸ਼ਹਿਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਹਨਾਂ ਦੇ ਵਿੱਚ ਵੱਸ ਜਾਵੇ।

5ਜੇ ਖੂਨ ਦਾ ਬਦਲਾ ਲੈਣ ਵਾਲਾ ਪਿੱਛਾ ਕਰਦਾ ਹੈ, ਤਾਂ ਉਹ ਖੂਨੀ ਨੂੰ ਉਸ ਦੇ ਹੱਥ ਵਿੱਚ ਨਾ ਦੇਣ ਕਿਉ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾ ਤੋਂ ਉਸ ਦਾ ਵੈਰੀ ਨਹੀਂ ਸੀ।

6ਕਾਤਲ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਉਹ ਸਭਾ ਵਿੱਚ ਇਨਸਾਫ਼ ਲਈ ਖੜ੍ਹਾ ਨਹੀਂ ਹੁੰਦਾ, ਜਾਂ ਉਸ ਸਮੇਂ ਦੇ ਪ੍ਰਧਾਨ ਜਾਜਕ ਦੀ ਮੌਤ ਤੱਕ। ਉਸ ਤੋਂ ਬਾਅਦ ਹੀ ਉਹ ਕਾਤਲ ਆਪਣੇ ਘਰ ਜਾ ਸਕਦਾ ਹੈ।”

7ਇਸ ਦੇ ਲਈ, ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਖੇਤਰ ਵਿੱਚ ਗਲੀਲ ਵਿੱਚ ਕਾਦੇਸ਼, ਇਫ਼ਰਾਈਮ ਦੇ ਪਹਾੜੀ ਖੇਤਰ ਵਿੱਚ ਸ਼ੇਕੇਮ ਅਤੇ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਕਿਰਯਥ ਅਰਬਾ ਅਰਥਾਤ ਹੇਬਰੋਨ ਨੂੰ ਪਨਾਹ ਦੇ ਸ਼ਹਿਰਾਂ ਵਜੋਂ ਨਿਯੁਕਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.