12ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਆਦਮੀ ਇਸਰਾਏਲੀਆਂ ਦੇ ਸਾਹਮਣੇ ਲੜਾਈ ਲਈ ਤਿਆਰ ਸਨ, ਜਿਵੇਂ ਮੋਸ਼ੇਹ ਨੇ ਉਨ੍ਹਾਂ ਨੂੰ ਕਿਹਾ ਸੀ, ਪਾਰ ਲੰਘ ਗਏ।
13ਲਗਭਗ ਚਾਲੀ ਹਜ਼ਾਰ ਆਦਮੀ ਲੜਾਈ ਲਈ ਹਥਿਆਰਬੰਦ ਹੋ ਕੇ ਲੜਾਈ ਲਈ ਯਾਹਵੇਹ ਦੇ ਸਨਮੁਖ ਯਰੀਹੋ ਦੇ ਮੈਦਾਨਾਂ ਨੂੰ ਪਾਰ ਕਰ ਗਏ।
14ਉਸ ਦਿਨ ਯਾਹਵੇਹ ਨੇ ਸਾਰੇ ਇਸਰਾਏਲ ਦੇ ਸਾਹਮਣੇ ਯੇਹੋਸ਼ੁਆ ਨੂੰ ਉੱਚਾ ਕੀਤਾ ਅਤੇ ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਤੋਂ ਡਰਦੇ ਰਹੇ, ਜਿਵੇਂ ਕਿ ਉਹ ਮੋਸ਼ੇਹ ਤੋਂ ਡਰਦੇ ਸਨ।
15ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ,
16“ਨੇਮ ਦੇ ਸੰਦੂਕ ਨੂੰ ਲੈ ਕੇ ਜਾ ਰਹੇ ਜਾਜਕਾਂ ਨੂੰ ਯਰਦਨ ਵਿੱਚੋਂ ਬਾਹਰ ਆਉਣ ਦਾ ਹੁਕਮ ਦੇ।”