ਯੇਹੋਸ਼ੁਆ 5

ਇਸਰਾਏਲੀ ਚਾਲੀ ਸਾਲਾਂ ਤੱਕ ਉਜਾੜ ਵਿੱਚ ਘੁੰਮਦੇ ਰਹੇ ਸਨ ਜਦੋਂ ਤੱਕ ਮਿਸਰ ਛੱਡਣ ਵਾਲੇ ਸਾਰੇ ਯੋਧੇ ਮਰ ਨਾ ਗਏ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ ਸੀ। ਯਾਹਵੇਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਧਰਤੀ ਨੂੰ ਨਹੀਂ ਦੇਖਣਗੇ ਜਿਸਦਾ ਉਸ ਨੇ ਆਪਣੇ ਪੁਰਖਿਆਂ ਨਾਲ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਇੱਕ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

Joshua 5:6 (UKJV) For the children of Israel walked forty years in the wilderness, till all the people that were men of war, which came out of Egypt, were consumed, because they obeyed not the voice of the LORD: unto whom the LORD swore that he would not show them the land, which the LORD swore unto their fathers that he would give us, a land that flows with milk and honey.

4ਯੇਹੋਸ਼ੁਆ ਦੁਆਰਾ ਉਨ੍ਹਾਂ ਦੀ ਸੁੰਨਤ ਕਰਨ ਦਾ ਕਾਰਨ ਇਹ ਸੀ ਕਿ ਉਹ ਸਾਰੇ ਜੋ ਮਿਸਰ ਤੋਂ ਆਏ ਸਨ, ਸਾਰੇ ਆਦਮੀ ਅਤੇ ਸਾਰੇ ਸੂਰਮੇ ਮਿਸਰ ਤੋਂ ਆਉਣ ਤੋਂ ਬਾਅਦ ਉਜਾੜ ਵਿੱਚ ਰਸਤੇ ਵਿੱਚ ਮਰ ਗਏ ਸਨ।

5ਜਿਹੜੇ ਲੋਕ ਬਾਹਰ ਆਏ ਸਨ ਉਨ੍ਹਾਂ ਦੀ ਸੁੰਨਤ ਹੋ ਚੁੱਕੀ ਸੀ, ਪਰ ਮਿਸਰ ਤੋਂ ਯਾਤਰਾ ਦੌਰਾਨ ਉਜਾੜ ਵਿੱਚ ਪੈਦਾ ਹੋਏ ਸਾਰੇ ਲੋਕਾਂ ਦੀ ਸੁੰਨਤ ਨਹੀਂ ਹੋਈ ਸੀ।

6ਇਸਰਾਏਲੀ ਚਾਲੀ ਸਾਲਾਂ ਤੱਕ ਉਜਾੜ ਵਿੱਚ ਘੁੰਮਦੇ ਰਹੇ ਸਨ ਜਦੋਂ ਤੱਕ ਮਿਸਰ ਛੱਡਣ ਵਾਲੇ ਸਾਰੇ ਯੋਧੇ ਮਰ ਨਾ ਗਏ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ ਸੀ। ਯਾਹਵੇਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਕਿ ਉਹ ਉਸ ਧਰਤੀ ਨੂੰ ਨਹੀਂ ਦੇਖਣਗੇ ਜਿਸਦਾ ਉਸ ਨੇ ਆਪਣੇ ਪੁਰਖਿਆਂ ਨਾਲ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ, ਇੱਕ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

7ਇਸ ਲਈ ਉਸ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਸਥਾਨ ਉੱਤੇ ਖੜ੍ਹਾ ਕੀਤਾ ਅਤੇ ਇਹ ਉਹ ਸਨ ਜਿਨ੍ਹਾਂ ਦੀ ਸੁੰਨਤ ਯੇਹੋਸ਼ੁਆ ਨੇ ਕੀਤੀ ਸੀ, ਉਹ ਅਜੇ ਵੀ ਅਸੁੰਨਤੀ ਸਨ ਕਿਉਂਕਿ ਰਸਤੇ ਵਿੱਚ ਉਨ੍ਹਾਂ ਦੀ ਸੁੰਨਤ ਨਹੀਂ ਹੋਈ ਸੀ।

8ਅਤੇ ਸਾਰੀ ਕੌਮ ਦੀ ਸੁੰਨਤ ਹੋਣ ਤੋਂ ਬਾਅਦ, ਜਦੋਂ ਤੱਕ ਉਹ ਠੀਕ ਨਾ ਹੋ ਗਏ, ਉਹ ਉੱਥੇ ਹੀ ਡੇਰੇ ਵਿੱਚ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.