ਯੇਹੋਸ਼ੁਆ 6

ਸੱਤਵੇਂ ਦਿਨ, ਉਹ ਸਵੇਰ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਏ, ਸਿਵਾਏ ਉਸ ਦਿਨ ਉਨ੍ਹਾਂ ਨੇ ਸੱਤ ਵਾਰੀ ਸ਼ਹਿਰ ਦਾ ਚੱਕਰ ਲਗਾਇਆ।

Joshua 6:15 (UKJV) And it came to pass on the seventh day, that they rose early about the dawning of the day, and compassed the city after the same manner seven times: only on that day they compassed the city seven times.

13ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਅੱਗੇ ਵਧੇ, ਯਾਹਵੇਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਸਨ। ਹਥਿਆਰਬੰਦ ਆਦਮੀ ਉਨ੍ਹਾਂ ਤੋਂ ਅੱਗੇ ਚਲੇ ਗਏ ਅਤੇ ਪਿੱਛਲੇ ਪਹਿਰੇਦਾਰ ਯਾਹਵੇਹ ਦੇ ਸੰਦੂਕ ਦੇ ਮਗਰ-ਮਗਰ ਤੁਰੇ ਜਾਂਦੇ ਸਨ, ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ।

14ਇਸ ਲਈ ਦੂਜੇ ਦਿਨ ਉਨ੍ਹਾਂ ਨੇ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਾਇਆ ਅਤੇ ਡੇਰੇ ਨੂੰ ਵਾਪਸ ਪਰਤ ਆਏ। ਉਨ੍ਹਾਂ ਨੇ ਛੇ ਦਿਨਾਂ ਤੱਕ ਇਸ ਤਰ੍ਹਾਂ ਕੀਤਾ।

15ਸੱਤਵੇਂ ਦਿਨ, ਉਹ ਸਵੇਰ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਏ, ਸਿਵਾਏ ਉਸ ਦਿਨ ਉਨ੍ਹਾਂ ਨੇ ਸੱਤ ਵਾਰੀ ਸ਼ਹਿਰ ਦਾ ਚੱਕਰ ਲਗਾਇਆ।

16ਸੱਤਵੀਂ ਵਾਰ ਜਦੋਂ ਜਾਜਕਾਂ ਨੇ ਤੁਰ੍ਹੀ ਵਜਾਈ ਤਾਂ ਯੇਹੋਸ਼ੁਆ ਨੇ ਸੈਨਾਂ ਨੂੰ ਹੁਕਮ ਦਿੱਤਾ, “ਜੈਕਾਰਾ ਲਗਾਉ! ਕਿਉਂ ਜੋ ਯਾਹਵੇਹ ਨੇ ਤੁਹਾਨੂੰ ਸ਼ਹਿਰ ਦੇ ਦਿੱਤਾ ਹੈ!

17ਸ਼ਹਿਰ ਅਤੇ ਜੋ ਕੁਝ ਇਸ ਵਿੱਚ ਹੈ, ਯਾਹਵੇਹ ਨੂੰ ਸਮਰਪਿਤ ਕੀਤਾ ਜਾਵੇਗਾ, ਸਿਰਫ ਰਾਹਾਬ ਵੇਸਵਾ ਅਤੇ ਉਸ ਦੇ ਘਰ ਵਿੱਚ ਉਸ ਦੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਚਾਇਆ ਜਾਵੇਗਾ, ਕਿਉਂਕਿ ਉਸ ਨੇ ਸਾਡੇ ਭੇਜੇ ਗਏ ਖੋਜੀਆਂ ਨੂੰ ਲੁਕਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.