ਯੇਹੋਸ਼ੁਆ 6

ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, “ਵੇਖ, ਮੈਂ ਯਰੀਹੋ ਨੂੰ ਉਸਦੇ ਰਾਜੇ ਅਤੇ ਉਸਦੀਆਂ ਸੈਨਾਂ ਸਮੇਤ ਤੇਰੇ ਹੱਥਾਂ ਵਿੱਚ ਦੇ ਦਿੱਤੇ ਹਨ।

Joshua 6:2 (UKJV) And the LORD said unto Joshua, See, I have given into yours hand Jericho, and the king thereof, and the mighty men of valour.

1ਯਰੀਹੋ ਸ਼ਹਿਰ ਦੇ ਦਰਵਾਜ਼ੇ ਇਸਰਾਏਲੀਆਂ ਦੇ ਕਾਰਨ ਬੰਦ ਕਰ ਦਿੱਤੇ ਗਏ ਸਨ, ਨਾ ਕੋਈ ਬਾਹਰ ਜਾ ਸਕਦਾ ਸੀ, ਤੇ ਨਾ ਕੋਈ ਅੰਦਰ ਆ ਸਕਦਾ ਸੀ।

2ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, “ਵੇਖ, ਮੈਂ ਯਰੀਹੋ ਨੂੰ ਉਸਦੇ ਰਾਜੇ ਅਤੇ ਉਸਦੀਆਂ ਸੈਨਾਂ ਸਮੇਤ ਤੇਰੇ ਹੱਥਾਂ ਵਿੱਚ ਦੇ ਦਿੱਤੇ ਹਨ।

3ਸਾਰੇ ਹਥਿਆਰਬੰਦ ਬੰਦਿਆਂ ਨਾਲ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਗਾਓ ਅਤੇ ਤੁਹਾਨੂੰ ਇਹ ਛੇ ਦਿਨਾਂ ਲਈ ਕਰਨਾ ਪਵੇਗਾ।

4ਸੱਤ ਜਾਜਕਾਂ ਨੂੰ ਸੰਦੂਕ ਦੇ ਸਾਹਮਣੇ ਭੇਡੂ ਦੇ ਸਿੰਗਾਂ ਦੀਆਂ ਤੁਰ੍ਹੀਆਂ ਲੈ ਕੇ ਜਾਣ ਲਈ ਕਹੋ ਅਤੇ ਸੱਤਵੇਂ ਦਿਨ, ਜਾਜਕ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਦੁਆਲੇ ਸੱਤ ਵਾਰੀ ਚੱਕਰ ਲਗਾਉਣ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.