ਯੇਹੋਸ਼ੁਆ 9

ਅਸੀਂ ਹੁਣ ਤੁਹਾਡੇ ਹੱਥਾਂ ਵਿੱਚ ਹਾਂ। ਸਾਡੇ ਨਾਲ ਉਹੀ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗੇ।”

Joshua 9:25 (UKJV) And now, behold, we are in yours hand: as it seems good and right unto you to do unto us, do.

23ਤੁਸੀਂ ਹੁਣ ਇੱਕ ਸਰਾਪ ਦੇ ਅਧੀਨ ਹੋ, ਤੁਹਾਨੂੰ ਮੇਰੇ ਪਰਮੇਸ਼ਵਰ ਦੇ ਘਰ ਲਈ ਲੱਕੜਹਾਰੇ ਅਤੇ ਪਾਣੀ ਭਰਨ ਵਜੋਂ ਸੇਵਾ ਤੋਂ ਕਦੇ ਵੀ ਮੁਕਤ ਨਹੀਂ ਕੀਤਾ ਜਾਵੇਗਾ।”

24ਉਨ੍ਹਾਂ ਨੇ ਯੇਹੋਸ਼ੁਆ ਨੂੰ ਉੱਤਰ ਦਿੱਤਾ, “ਤੁਹਾਡੇ ਸੇਵਕਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਕਿਵੇਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਤੁਹਾਨੂੰ ਸਾਰੀ ਧਰਤੀ ਦੇ ਦੇਵੇ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਸਾਹਮਣੇ ਮਿਟਾ ਦੇਵੇ। ਇਸ ਲਈ ਸਾਨੂੰ ਤੁਹਾਡੇ ਕਾਰਨ ਆਪਣੀ ਜਾਨ ਦਾ ਡਰ ਸੀ, ਇਸ ਲਈ ਅਸੀਂ ਅਜਿਹਾ ਕੀਤਾ।

25ਅਸੀਂ ਹੁਣ ਤੁਹਾਡੇ ਹੱਥਾਂ ਵਿੱਚ ਹਾਂ। ਸਾਡੇ ਨਾਲ ਉਹੀ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗੇ।”

26ਇਸ ਲਈ ਯੇਹੋਸ਼ੁਆ ਨੇ ਉਨ੍ਹਾਂ ਨੂੰ ਇਸਰਾਏਲੀਆਂ ਤੋਂ ਬਚਾਇਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਨਹੀਂ ਮਾਰਿਆ।

27ਉਸ ਦਿਨ ਯੇਹੋਸ਼ੁਆ ਨੇ ਗਿਬਓਨੀਆਂ ਨੂੰ ਸਭਾ ਲਈ ਲੱਕੜਹਾਰੇ ਅਤੇ ਪਾਣੀ ਦੇ ਢੋਣ ਵਾਲੇ ਬਣਾਏ, ਤਾਂ ਜੋ ਯਾਹਵੇਹ ਦੀ ਜਗਵੇਦੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਇਹ ਉਹ ਹੈ ਜੋ ਉਹ ਅੱਜ ਤੱਕ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.