1ਇਫ਼ਰਾਈਮ ਦੀਆਂ ਫ਼ੌਜਾਂ ਨੂੰ ਬੁਲਾਇਆ ਗਿਆ ਅਤੇ ਉਹ ਜ਼ੇਫੋਨ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਜਦ ਤੂੰ ਅੰਮੋਨੀਆਂ ਨਾਲ ਲੜਨ ਲਈ ਪਾਰ ਗਿਆ ਤਾਂ ਸਾਨੂੰ ਆਪਣੇ ਨਾਲ ਜਾਣ ਲਈ ਕਿਉਂ ਨਹੀਂ ਬੁਲਾਇਆ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਸਾੜ ਦਿਆਂਗੇ।”
2ਯਿਫ਼ਤਾਹ ਨੇ ਜਵਾਬ ਦਿੱਤਾ, “ਮੇਰੇ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ ਅਤੇ ਜਦ ਮੈਂ ਤੁਹਾਨੂੰ ਬੁਲਾਇਆ ਸੀ, ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਹੀਂ ਬਚਾਇਆ।
3ਜਦੋਂ ਮੈਂ ਵੇਖਿਆ ਕਿ ਤੁਸੀਂ ਕੋਈ ਮਦਦ ਨਹੀਂ ਕੀਤੀ, ਤਾਂ ਮੈਂ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕੇ ਅੰਮੋਨੀਆਂ ਨਾਲ ਲੜਨ ਲਈ ਪਾਰ ਲੰਘ ਗਿਆ ਅਤੇ ਯਾਹਵੇਹ ਨੇ ਮੈਨੂੰ ਉਨ੍ਹਾਂ ਉੱਤੇ ਜਿੱਤ ਦਿੱਤੀ। ਹੁਣ ਤੁਸੀਂ ਅੱਜ ਮੇਰੇ ਨਾਲ ਲੜਨ ਕਿਉਂ ਆਏ ਹੋ?”