15ਉਸ ਵੇਲੇ ਉਸਨੂੰ ਖੋਤੇ ਦੇ ਜਬਾੜੇ ਦੀ ਇੱਕ ਨਵੀਂ ਹੱਡੀ ਲੱਭੀ ਅਤੇ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਬੰਦੇ ਨੂੰ ਮਾਰ ਦਿੱਤਾ।
16ਤਦ ਸਮਸੂਨ ਨੇ ਕਿਹਾ, “ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਉਨ੍ਹਾਂ ਦੇ ਢੇਰ ਲਗਾ ਦਿੱਤੇ। ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਮੈਂ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ ਹੈ।”
17ਜਦੋਂ ਉਹ ਇਹ ਗੱਲ ਬੋਲ ਹਟਿਆ, ਉਸਨੇ ਜਬਾੜੇ ਦੀ ਹੱਡੀ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲੇਹੀ ਰੱਖਿਆ ਗਿਆ।
18ਕਿਉਂਕਿ ਉਹ ਬਹੁਤ ਪਿਆਸਾ ਸੀ, ਉਸਨੇ ਯਾਹਵੇਹ ਅੱਗੇ ਬੇਨਤੀ ਕੀਤੀ, “ਤੂੰ ਆਪਣੇ ਸੇਵਕ ਨੂੰ ਇਹ ਮਹਾਨ ਜਿੱਤ ਦਿੱਤੀ ਹੈ। ਕੀ ਮੈਂ ਹੁਣ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪੈ ਜਾਵਾਂ?”
19ਤਦ ਪਰਮੇਸ਼ਵਰ ਨੇ ਲੇਹੀ ਵਿੱਚ ਇੱਕ ਟੋਇਆ ਬਣਾ ਦਿੱਤਾ ਅਤੇ ਉਸ ਵਿੱਚੋਂ ਪਾਣੀ ਨਿੱਕਲਿਆ। ਜਦੋਂ ਸਮਸੂਨ ਨੇ ਪੀਤਾ, ਉਸਦੀ ਤਾਕਤ ਵਾਪਸ ਆ ਗਈ ਅਤੇ ਉਹ ਮੁੜ ਤਕੜਾ ਹੋ ਗਿਆ। ਇਸ ਲਈ ਉਸ ਥਾਂ ਦਾ ਨਾਮ ਏਨ-ਹੰਕੋਰ ਰੱਖਿਆ ਗਿਆ ਅਤੇ ਇਹ ਅਜੇ ਵੀ ਲੇਹੀ ਵਿੱਚ ਹੈ।