ਨਿਆਈਂ 15

ਕਿਉਂਕਿ ਉਹ ਬਹੁਤ ਪਿਆਸਾ ਸੀ, ਉਸਨੇ ਯਾਹਵੇਹ ਅੱਗੇ ਬੇਨਤੀ ਕੀਤੀ, “ਤੂੰ ਆਪਣੇ ਸੇਵਕ ਨੂੰ ਇਹ ਮਹਾਨ ਜਿੱਤ ਦਿੱਤੀ ਹੈ। ਕੀ ਮੈਂ ਹੁਣ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪੈ ਜਾਵਾਂ?”

Judges 15:18 (UKJV) And he was sore thirsty, and called on the LORD, and said, You have given this great deliverance into the hand of your servant: and now shall I die for thirst, and fall into the hand of the uncircumcised?

16ਤਦ ਸਮਸੂਨ ਨੇ ਕਿਹਾ, “ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਉਨ੍ਹਾਂ ਦੇ ਢੇਰ ਲਗਾ ਦਿੱਤੇ। ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਮੈਂ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ ਹੈ।”

17ਜਦੋਂ ਉਹ ਇਹ ਗੱਲ ਬੋਲ ਹਟਿਆ, ਉਸਨੇ ਜਬਾੜੇ ਦੀ ਹੱਡੀ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲੇਹੀ ਰੱਖਿਆ ਗਿਆ।

18ਕਿਉਂਕਿ ਉਹ ਬਹੁਤ ਪਿਆਸਾ ਸੀ, ਉਸਨੇ ਯਾਹਵੇਹ ਅੱਗੇ ਬੇਨਤੀ ਕੀਤੀ, “ਤੂੰ ਆਪਣੇ ਸੇਵਕ ਨੂੰ ਇਹ ਮਹਾਨ ਜਿੱਤ ਦਿੱਤੀ ਹੈ। ਕੀ ਮੈਂ ਹੁਣ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪੈ ਜਾਵਾਂ?”

19ਤਦ ਪਰਮੇਸ਼ਵਰ ਨੇ ਲੇਹੀ ਵਿੱਚ ਇੱਕ ਟੋਇਆ ਬਣਾ ਦਿੱਤਾ ਅਤੇ ਉਸ ਵਿੱਚੋਂ ਪਾਣੀ ਨਿੱਕਲਿਆ। ਜਦੋਂ ਸਮਸੂਨ ਨੇ ਪੀਤਾ, ਉਸਦੀ ਤਾਕਤ ਵਾਪਸ ਆ ਗਈ ਅਤੇ ਉਹ ਮੁੜ ਤਕੜਾ ਹੋ ਗਿਆ। ਇਸ ਲਈ ਉਸ ਥਾਂ ਦਾ ਨਾਮ ਏਨ-ਹੰਕੋਰ ਰੱਖਿਆ ਗਿਆ ਅਤੇ ਇਹ ਅਜੇ ਵੀ ਲੇਹੀ ਵਿੱਚ ਹੈ।

20ਸਮਸੂਨ ਨੇ ਫ਼ਲਿਸਤੀਆਂ ਦੇ ਦਿਨਾਂ ਵਿੱਚ ਵੀਹ ਸਾਲ ਇਸਰਾਏਲ ਦੀ ਨਿਆਂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.