ਨਿਆਈਂ 15

ਤਦ ਸਮਸੂਨ ਨੇ ਕਿਹਾ, “ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਉਨ੍ਹਾਂ ਦੇ ਢੇਰ ਲਗਾ ਦਿੱਤੇ। ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਮੈਂ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ ਹੈ।”

Judges 15:16 (UKJV) And Samson said, With the jawbone of an ass, heaps upon heaps, with the jaw of an ass have I slain a thousand men.

14ਜਦੋਂ ਉਹ ਲੇਹੀ ਦੇ ਨੇੜੇ ਪਹੁੰਚਿਆ ਤਾਂ ਫ਼ਲਿਸਤੀ ਚੀਕਦੇ ਹੋਏ ਉਸਦੇ ਵੱਲ ਆਏ। ਤਦ ਯਾਹਵੇਹ ਦਾ ਆਤਮਾ ਉਸ ਉੱਤੇ ਵੱਡੇ ਜੋਰ ਨਾਲ ਆਇਆ। ਉਸ ਦੀਆਂ ਬਾਹਾਂ ਦੀਆਂ ਰੱਸੀਆਂ ਅੱਗ ਨਾਲ ਸੜੇ ਹੋਏ ਸਣ ਵਾਂਗ ਬਣ ਗਈਆਂ ਅਤੇ ਉਸ ਦੇ ਹੱਥਾਂ ਤੋਂ ਬੰਧਨ ਖੁੱਲ੍ਹ ਗਏ।

15ਉਸ ਵੇਲੇ ਉਸਨੂੰ ਖੋਤੇ ਦੇ ਜਬਾੜੇ ਦੀ ਇੱਕ ਨਵੀਂ ਹੱਡੀ ਲੱਭੀ ਅਤੇ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਬੰਦੇ ਨੂੰ ਮਾਰ ਦਿੱਤਾ।

16ਤਦ ਸਮਸੂਨ ਨੇ ਕਿਹਾ, “ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਉਨ੍ਹਾਂ ਦੇ ਢੇਰ ਲਗਾ ਦਿੱਤੇ। ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਮੈਂ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ ਹੈ।”

17ਜਦੋਂ ਉਹ ਇਹ ਗੱਲ ਬੋਲ ਹਟਿਆ, ਉਸਨੇ ਜਬਾੜੇ ਦੀ ਹੱਡੀ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲੇਹੀ ਰੱਖਿਆ ਗਿਆ।

18ਕਿਉਂਕਿ ਉਹ ਬਹੁਤ ਪਿਆਸਾ ਸੀ, ਉਸਨੇ ਯਾਹਵੇਹ ਅੱਗੇ ਬੇਨਤੀ ਕੀਤੀ, “ਤੂੰ ਆਪਣੇ ਸੇਵਕ ਨੂੰ ਇਹ ਮਹਾਨ ਜਿੱਤ ਦਿੱਤੀ ਹੈ। ਕੀ ਮੈਂ ਹੁਣ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪੈ ਜਾਵਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.