32ਜਦੋਂ ਬਿਨਯਾਮੀਨੀ ਕਹਿ ਰਹੇ ਸਨ, “ਅਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਹਰਾ ਰਹੇ ਹਾਂ,” ਇਸਰਾਏਲੀ ਕਹਿ ਰਹੇ ਸਨ, “ਆਓ ਅਸੀਂ ਪਿੱਛੇ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਸੜਕਾਂ ਵੱਲ ਖਿੱਚੀ ਲਿਆਈਏ।”
33ਇਸਰਾਏਲ ਦੇ ਸਾਰੇ ਮਨੁੱਖ ਆਪੋ-ਆਪਣੇ ਟਿਕਾਣਿਆਂ ਤੋਂ ਚਲੇ ਗਏ ਅਤੇ ਬਆਲ ਤਾਮਾਰ ਵਿੱਚ ਟਿਕਾਣੇ ਬਣਾ ਲਏ ਅਤੇ ਇਸਰਾਏਲੀ ਗੇਬਾ ਦੇ ਪੱਛਮ ਵੱਲ ਘਾਤ ਵਿੱਚ ਬੈਠੇ ਹੋਏ ਸਨ।
34ਤਦ ਇਸਰਾਏਲ ਦੇ ਦਸ ਹਜ਼ਾਰ ਯੋਗ ਨੌਜਵਾਨਾਂ ਨੇ ਗਿਬਆਹ ਉੱਤੇ ਹਮਲਾ ਕੀਤਾ। ਲੜਾਈ ਇੰਨੀ ਭਾਰੀ ਸੀ ਕਿ ਬਿਨਯਾਮੀਨੀਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਤਬਾਹੀ ਕਿੰਨੀ ਨੇੜੇ ਸੀ।
35ਯਾਹਵੇਹ ਨੇ ਇਸਰਾਏਲ ਦੇ ਅੱਗੇ ਬਿਨਯਾਮੀਨ ਨੂੰ ਹਰਾਇਆ, ਅਤੇ ਉਸ ਦਿਨ ਇਸਰਾਏਲੀਆਂ ਨੇ 25,100 ਬਿਨਯਾਮੀਨ ਨੂੰ ਮਾਰ ਦਿੱਤਾ, ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।
36ਫ਼ੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ। ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ।