ਨਿਆਈਂ 20

ਯਾਹਵੇਹ ਨੇ ਇਸਰਾਏਲ ਦੇ ਅੱਗੇ ਬਿਨਯਾਮੀਨ ਨੂੰ ਹਰਾਇਆ, ਅਤੇ ਉਸ ਦਿਨ ਇਸਰਾਏਲੀਆਂ ਨੇ 25,100 ਬਿਨਯਾਮੀਨ ਨੂੰ ਮਾਰ ਦਿੱਤਾ, ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।

Judges 20:35 (UKJV) And the LORD stroke Benjamin before Israel: and the children of Israel destroyed of the Benjamites that day twenty and five thousand and an hundred men: all these drew the sword.

33ਇਸਰਾਏਲ ਦੇ ਸਾਰੇ ਮਨੁੱਖ ਆਪੋ-ਆਪਣੇ ਟਿਕਾਣਿਆਂ ਤੋਂ ਚਲੇ ਗਏ ਅਤੇ ਬਆਲ ਤਾਮਾਰ ਵਿੱਚ ਟਿਕਾਣੇ ਬਣਾ ਲਏ ਅਤੇ ਇਸਰਾਏਲੀ ਗੇਬਾ ਦੇ ਪੱਛਮ ਵੱਲ ਘਾਤ ਵਿੱਚ ਬੈਠੇ ਹੋਏ ਸਨ।

34ਤਦ ਇਸਰਾਏਲ ਦੇ ਦਸ ਹਜ਼ਾਰ ਯੋਗ ਨੌਜਵਾਨਾਂ ਨੇ ਗਿਬਆਹ ਉੱਤੇ ਹਮਲਾ ਕੀਤਾ। ਲੜਾਈ ਇੰਨੀ ਭਾਰੀ ਸੀ ਕਿ ਬਿਨਯਾਮੀਨੀਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਤਬਾਹੀ ਕਿੰਨੀ ਨੇੜੇ ਸੀ।

35ਯਾਹਵੇਹ ਨੇ ਇਸਰਾਏਲ ਦੇ ਅੱਗੇ ਬਿਨਯਾਮੀਨ ਨੂੰ ਹਰਾਇਆ, ਅਤੇ ਉਸ ਦਿਨ ਇਸਰਾਏਲੀਆਂ ਨੇ 25,100 ਬਿਨਯਾਮੀਨ ਨੂੰ ਮਾਰ ਦਿੱਤਾ, ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।

36ਫ਼ੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ। ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ।

37ਜਿਹੜੇ ਘਾਤ ਵਿੱਚ ਸਨ, ਉਨ੍ਹਾਂ ਨੇ ਗਿਬਆਹ ਵਿੱਚ ਅਚਾਨਕ ਧਾਵਾ ਬੋਲ ਦਿੱਤਾ, ਉਹ ਸਾਰੇ ਪਾਸੇ ਫੈਲ ਗਏ ਅਤੇ ਸਾਰੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.